ਲਾਇਨਜ਼ ਕਲੱਬ ਜਗਰਾਉਂ ਦੀ ਸਰਬਸੰਮਤੀ ਨਾਲ ਚੋਣ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 2 ਅਪਰੈਲ
ਅੰਤਰਰਾਸ਼ਟਰੀ ਪੱਧਰ ’ਤੇ ਸਮਾਜ ਸੇਵੀ ਕਾਰਜਾਂ ’ਚ ਲੱਗੀ ਸੰਸਥਾ ‘ਲਾਇਨਜ਼ ਕਲੱਬ ਦੇ ਨਵੇਂ ਵਿੱਤੀ ਵਰ੍ਹੇ 2025-26 ਲਈ ਕਲੱਬ ਵੱਲੋਂ ਸੰਸਥਾ ਦੇ ਨਿਯਮਾਂ ਅਨੁਸਾਰ ਨਵੀਂ ਟੀਮ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਲਾਇਨ ਮੇਜਰ ਸਿੰਘ ਭੈਣੀ ਪ੍ਰਧਾਨ ਅਤੇ ਚੋਣ ਕਮੇਟੀ ਦੇ ਚੇਅਰਮੈਨ ਮਨਜੀਤਇੰਦਰਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਲਾਇਨ ਇੰਜ. ਅੰਮ੍ਰਿਤ ਥਿੰਦ, ਚਰਨਜੀਤ ਸਿੰਘ ਢਿੱਲੋਂ, ਪ੍ਰੀਤਮ ਰੀਹਲ, ਸੁਭਾਸ਼ ਕਪੂਰ, ਕੁਲਦੀਪ ਰੰਧਾਵਾ ਨੇ ਡਾ. ਵਿਨੋਦ ਵਰਮਾ ਨੂੰ ਪ੍ਰਧਾਨ ਚੁਣਨ ਉਪਰੰਤ ਬਾਕੀ ਟੀਮ ’ਚ ਸਕੱਤਰ ਲਾਇਨ ਗੁਲਵੰਤ ਸਿੰਘ ਗਿੱਲ, ਕੈਸ਼ੀਅਰ ਲਾਇਨ ਗੁਰਤੇਜ ਸਿੰਘ ਗਿੱਲ ਐਡਵੋਕੇਟ ਅਤੇ ਡਾਇਰੈਕਟਰ ਅਤੇ ਹੋਰ ਅਹੁਦੇਦਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ। ਇਸ ਸੂਚੀ ਨੂੰ ਕਲੱਬ ਦੇ ਸਮੁੱਚੇ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤਾ। ਚੋਣ ਕਮੇਟੀ ਦੇ ਚੇਅਰਮੈਨ ਮਨਜੀਤਇੰਦਰਪਾਲ ਸਿੰਘ ਢਿੱਲੋਂ ਨੇ ਨਵੇਂ ਬਣੇ ਪ੍ਰਧਾਨ ਡਾ. ਵਿਨੋਦ ਵਰਮਾ ਅਤੇ ਟੀਮ ਨੂੰ ਪਿਛਲੇ 51 ਵਰ੍ਹਿਆਂ ਤੋਂ ਲਗਾਤਾਰ ਸਮਾਜ ਸੇਵਾ ਲਈ ਕੀਤੇ ਕਾਰਜਾਂ ਦਾ ਜ਼ਿਕਰ ਕਰਦਿਆਂ ਇਸ 2025-26 ਵਰ੍ਹੇ ਨੂੰ ਯਾਦਗਾਰੀ ਬਣਾਉਣ ਦੀ ਅਪੀਲ ਕੀਤੀ।
ਕਲੱਬ ਦੇ ਸੀਨੀਅਰ ਮੈਂਬਰ ਲਾਇਨ ਇੰਜ. ਅੰਮਿਤ ਸਿੰਘ ਥਿੰਦ ਨੇ ਨਵੀਂ ਟੀਮ ਨੂੰ ਸਮਾਜ ਸੇਵਾ ਲਈ ਲਗਾਏ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਸਾਥ ਦੇਣ ਦਾ ਵਾਅਦਾ ਕੀਤਾ ਅਤੇ ਮੈਂਬਰਾਂ ਨੂੰ ਇਸ ਲਈ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਡਾ. ਵਿਨੋਦ ਵਰਮਾ ਅਤੇ ਨਵੀਂ ਟੀਮ ਨੂੰ ਹਾਰ ਪਹਿਨਾ ਕੇ ਵਧਾਈ ਦਿੱਤੀ। ਨਵੇਂ ਪ੍ਰਧਾਨ ਡਾ. ਵਿਨੋਦ ਵਰਮਾ ਨੇ ਸਾਰਾ ਸਾਲ ਲੋੜਵੰਦਾਂ ਦੀ ਮੱਦਦ ਅਤੇ ਵਾਤਾਵਰਨ ਨੂੰ ਸੁਰਜੀਤ ਕਰਨ ਲਈ ਸਮਰਪਿਤ ਵਰ੍ਹਾ ਬਣਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਸੀਨੀਅਰ ਮੈਂਬਰ ਲਾਇਨ ਹਰਵਿੰਦਰ ਸਿੰਘ ਚਾਵਲਾ, ਲਾਇਨ ਭੰਮਰਾ, ਬਰਿੰਦਰ ਸਿੰਘ ਗਿੱਲ, ਐੱਸ.ਪੀ. ਢਿੱਲੋਂ ਤੇ ਦਲਵੀਰ ਧਾਲੀਵਾਲ ਆਦਿ ਮੈਂਬਰ ਹਾਜ਼ਰ ਸਨ।