ਟਰੱਕ ਦੀ ਫੇਟ ਨਾਲ ਔਰਤ ਹਲਾਕ; ਡਰਾਈਵਰ ਗ੍ਰਿਫ਼ਤਾਰ
04:56 AM Apr 08, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਲੁਧਿਆਣਾ, 7 ਅਪਰੈਲ
ਥਾਣਾ ਮੋਤੀ ਨਗਰ ਦੀ ਪੁਲੀਸ ਕਲੋਨੀ ਜਮਾਲਪੁਰ ਕੱਟ ਕੋਲ ਇੱਕ ਆਟੋ ਰਿਕਸ਼ਾ ਵਿੱਚੋਂ ਉਤਰ ਰਹੀ ਔਰਤ ਨੂੰ ਟਰੱਕ ਨੇ ਫੇਟ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਲਾਲ ਕਲੋਨੀ ਸਥਿਤ ਪੈਟਰੋਲ ਪੰਪ ਕੰਗਣਵਾਲ ਵਾਸੀ ਅਨਿਲ ਪ੍ਰਸ਼ਾਦ ਨੇ ਦੱਸਿਆ ਕਿ ਉਸ ਦੀ ਭੈਣ ਮੰਜੂ ਇੱਕ ਆਟੋ ਰਿਕਸ਼ਾ ਵਿੱਚ ਬੈਠ ਕੇ ਖਰੀਦਦਾਰੀ ਕਰਨ ਤਾਜਪੁਰ ਮੰਡੀ ਜਾ ਰਹੀ ਸੀ। ਉਹ ਜਦੋਂ ਪੁਲੀਸ ਕਲੋਨੀ ਜਮਾਲਪੁਰ ਕੱਟ ਪਾਸ ਪੁੱਜੇ ਤਾਂ ਪਿੱਛੇ ਤੋਂ ਜਮਾਲਪੁਰ ਵੱਲੋਂ ਆ ਰਹੇ ਟਰੱਕ ਚਾਲਕ ਬਲਜੀਤ ਸਿੰਘ ਨੇ ਟੱਕਰ ਮਾਰੀ, ਜਿਸ ਕਾਰਨ ਮੰਜੂ ਆਟੋ ਰਿਕਸ਼ਾ ਤੋਂ ਬਾਹਰ ਸੜਕ ’ਤੇ ਡਿੱਗ ਪਈ ਅਤੇ ਉਕਤ ਟਰੱਕ ਮੰਜੂ ਉਪਰ ਚੜ੍ਹ ਗਿਆ, ਜਿਸ ਕਰਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲੀਸ ਨੇ ਟਰੱਕ ਚਾਲਕ ਬਲਜੀਤ ਸਿੰਘ ਵਾਸੀ ਰੋਪੜ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
Advertisement
Advertisement