ਮੋਟਰਸਾਈਕਲ ਦੀ ਟੱਕਰ ਨਾਲ ਰਾਹਗੀਰ ਦੀ ਮੌਤ
04:09 AM Apr 29, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਅਪਰੈਲ
ਥਾਣਾ ਲਾਢੋਵਾਲ ਦੇ ਇਲਾਕੇ ਨੇੜੇ ਕਾਕਾ ਹਰੀ ਰਾਮ ਫੀਡ ਫੈਕਟਰੀ ਪਿੰਡ ਹੰਬੜਾਂ ਵਿਖੇ ਮੋਟਰਸਾਈਕਲ ਦੀ ਟੱਕਰ ਨਾਲ ਰਾਹਗੀਰ ਦੀ ਮੌਤ ਹੋ ਗਈ ਹੈ। ਪਿੰਡ ਰਾਮਪੁਰ ਜ਼ਿਲ੍ਹਾ ਮੁਜਫਰਪੁਰ ਵਾਸੀ ਪਿੰਟੂ ਰਾਏ ਦਾ ਭਰਾ ਮਿੰਟੂ ਠੇਕੇਦਾਰ ਮੁਰਾਰੀ ਪਾਸੋਂ ਪੈਸਿਆਂ ਦਾ ਹਿਸਾਬ ਕਰਕੇ ਵਾਪਸ ਪਿੰਡ ਜਾਣ ਲਈ ਪੈਦਲ ਆ ਰਿਹਾ ਸੀ। ਉਹ ਨੇੜੇ ਕਾਕਾ ਹਰੀ ਰਾਮ, ਫੀਡ ਫੈਕਟਰੀ ਮੁੱਲਾਂਪੁਰ ਰੋਡ, ਪਿੰਡ ਹੰਬੜਾਂ ਪਾਸ ਪੁੱਜਾ ਤਾਂ ਗੁਰਬਾਜ਼ ਸਿੰਘ ਵਾਸੀ ਪਿੰਡ ਬਰਬੜ, ਨਾਭਾ ਰੋਡ ਸੰਗਰੂਰ ਨੇ ਹੰਬੜਾਂ ਚੌਕ ਸਾਈਡ ਤੋਂ ਮੋਟਰਸਾਈਕਲ ਨਾਲ ਫੇਟ ਮਾਰੀ ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣੇਦਾਰ ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਗੁਰਬਾਜ਼ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
Advertisement
Advertisement