ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਂਦਰ ਤੇ ਸੂਬਾ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਡਟੇ ਕਿਸਾਨ

04:46 AM Apr 08, 2025 IST
featuredImage featuredImage

ਜਸਬੀਰ ਸ਼ੇਤਰਾ

Advertisement

ਮੁੱਲਾਂਪੁਰ ਦਾਖਾ, 7 ਅਪਰੈਲ

ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਸੱਦੇ ’ਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਅੱਜ ਇਥੇ ਮੁੱਲਾਂਪੁਰ ਤੋਂ ਇਲਾਵਾ ਨੇੜਲੇ ਪਿੰਡ ਖੰਜਰਵਾਲ ਵਿਚ ਜਬਰ ਵਿਰੋਧੀ ਹਾਅ ਦਾ ਨਾਅਰਾ ਰੈਲੀਆਂ ਕੀਤੀਆਂ ਗਈਆਂ। ਸ਼ੰਭੂ ਤੇ ਖਨੌਰੀ ਬਾਰਡਰਾਂ ਵਾਲੇ ਕਿਸਾਨ ਮੋਰਚਿਆਂ ਉੱਪਰ ਕੀਤੇ ਨਾਦਰਸ਼ਾਹੀ ਹਮਲਿਆਂ ਦੇ ਵਿਰੋਧ ਅਤੇ ਪੰਜਾਬ ਭਰ ਵਿੱਚ ਕਿਸਾਨ ਆਗੂਆਂ ਤੇ ਕਾਰਕੁਨਾਂ ਦੇ ਘਰਾਂ 'ਤੇ ਕੀਤੀਆਂ ਛਾਪੇਮਾਰੀਆਂ, ਗ੍ਰਿਫ਼ਤਾਰੀਆਂ ਖ਼ਿਲਾਫ਼ ਪਿੰਡ-ਪਿੰਡ ਰੋਹ ਭਰਪੂਰ ਹਾਅ ਦਾ ਨਾਅਰਾ ਰੈਲੀਆਂ ਦੀ ਲੜੀ ਵਿੱਚ ਇਹ ਇਕੱਤਰਤਾ ਹੋਈ। ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਰਣਜੀਤ ਸਿੰਘ ਗੁੜੇ, ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਡਾ. ਗੁਰਮੇਲ ਸਿੰਘ ਕੁਲਾਰ, ਜਰਨੈਲ ਸਿੰਘ ਮੁੱਲਾਂਪੁਰ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਹਕੂਮਤ ਦੇ ਇਸ਼ਾਰੇ ਅਤੇ ਸ਼ਹਿ ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਇਸਦੀ ਜਾਬਰ ਪੰਜਾਬ ਪੁਲੀਸ ਵਲੋਂ ਸ਼ੰਭੂ ਤੇ ਖਨੌਰੀ ਮੋਰਚਿਆਂ ਤੋਂ ਲੁੱਟੇ ਅਤੇ ਬਰਬਾਦ ਕੀਤੇ ਕਰੋੜਾਂ ਰੁਪਏ ਦੇ ਸਾਜ਼ੋ ਸਮਾਨ ਦੀ ਵਾਪਸੀ ਤੇ ਭਰਪਾਈ ਨਹੀਂ ਹੁੰਦੀ, ਜਦੋਂ ਤੱਕ ਪੰਜਾਬ ਪੁਲੀਸ ਨੂੰ ਦਿੱਤੀਆਂ ਬੇਲਗਾਮ ਸ਼ਕਤੀਆਂ ਵਾਪਸ ਲੈ ਕੇ ਜਮਹੂਰੀ ਵਾਤਾਵਰਨ ਬਹਾਲ ਨਹੀਂ ਹੁੰਦਾ, ਜਦੋਂ ਤੱਕ ਚੰਡੀਗੜ੍ਹ ਦਿੱਲੀ ਜਾਣ ਦਾ ਕਿਸਾਨ ਲਹਿਰ ਦਾ ਖੋਹਿਆ ਹੱਕ ਬਹਾਲ ਨਹੀਂ ਹੁੰਦਾ, ਜਦੋਂ ਤੱਕ ਕੇਂਦਰ ਵੱਲੋਂ 13 ਹੱਕੀ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਉਦੋਂ ਤੱਕ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਵਿੱਚ ਕਿਸਾਨ ਮੋਰਚੇ ਜਾਰੀ ਰਹਿਣਗੇ। ਆਗੂਆਂ ਨੇ ਐਲਾਨ ਕੀਤੇ ਕਿ ਜਲਦੀ ਹੀ ਕਿਸਾਨ ਮਜ਼ਦੂਰ ਮੋਰਚਾ ਪੰਜਾਬ (ਭਾਰਤ) ਦੀ ਪਹਿਲਕਦਮੀ ਨਾਲ ਵਿਸ਼ਾਲ ਏਕਤਾ ਕਾਇਮ ਕਰਕੇ ਨਵਾਂ ਤੇ ਪਹਿਲਾਂ ਤੋਂ ਵੱਡਾ ਕਿਸਾਨ ਮੋਰਚਾ ਉਸਾਰਿਆ ਜਾਵੇਗਾ। ਇਸ ਸਮੇਂ ਕੁਲਦੀਪ ਸਿੰਘ ਸਵੱਦੀ, ਗੁਰਦੀਪ ਸਿੰਘ, ਨਛੱਤਰ ਸਿੰਘ ਤਲਵੰਡੀ, ਗੁਰਪਾਲ ਸਿੰਘ, ਮੋਦਨ ਸਿੰਘ ਕੁਲਾਰ, ਨਿਰੰਜਨ ਸਿੰਘ, ਅਮਰਜੀਤ ਸਿੰਘ ਖੰਜਰਵਾਲ, ਸਰਪੰਚ ਜਗਵਿੰਦਰ ਸਿੰਘ, ਸਰਪੰਚ ਇੰਦਰਜੀਤ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ, ਸਾਬਕਾ ਸਰਪੰਚ ਸਾਧੂ ਸਿੰਘ, ਸਾਬਕਾ ਸਰਪੰਚ ਸਿਕੰਦਰ ਸਿੰਘ, ਪ੍ਰਧਾਨ ਮਨਜੀਤ ਸਿੰਘ ਗਿੱਲ, ਮਨਪ੍ਰੀਤ ਸਿੰਘ ਧਨੋਆ, ਬਾਬਾ ਤੇਜਾ ਸਿੰਘ ਆਦਿ ਹਾਜ਼ਰ ਸਨ।

Advertisement

Advertisement