ਮੈਡੀਕਲ ਕੈਂਪ ’ਚ 149 ਮਰੀਜ਼ਾਂ ਦੀ ਜਾਂਚ
05:48 AM May 01, 2025 IST
ਦੋਰਾਹਾ: ਇੱਥੋਂ ਦੇ ਰੇਲਵੇ ਰੋਡ ਸਥਿਤ ਧਰਮਸ਼ਾਲਾ ਵਿੱਚ ਅੱਜ ਸ਼ਹਿਰੀ ਕਾਂਗਰਸ ਦੋਰਾਹਾ ਵੱਲੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬੰਤ ਸਿੰਘ ਦੋਬੁਰਜੀ ਅਤੇ ਸ਼ਹਿਰੀ ਪ੍ਰਧਾਨ ਵਨੀਤ ਆਸ਼ਟ ਦੀ ਸਰਪ੍ਰਸਤੀ ਹੇਠ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਕੀਤਾ। ਇਸ ਮੌਕੇ ਮੈਸ ਪ੍ਰੋਲਾਈਫ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਡਾ. ਲਖਵੀਰ ਸਿੰਘ ਭੁੱਲਰ, ਡਾ. ਸਰੂਪ ਸਿੰਘ ਖੋਖਰ, ਡਾ. ਫਿਰੋਜ਼ ਖਾਨ ਅਤੇ ਡਾ. ਜਗਜੀਤ ਸਿੰਘ ਦੀ ਅਗਵਾਈ ਹੇਠਾਂ 149 ਮਰੀਜ਼ਾਂ ਨੂੰ ਚੈਕ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਅਤੇ 38 ਦੇ ਕਰੀਬ ਮਰੀਜ਼ਾਂ ਨੂੰ ਮੁਫ਼ਤ ਅਪਰੇਸ਼ਨ ਕਰਨ ਲਈ ਚੁਣਿਆ ਗਿਆ। ਇਸ ਮੌਕੇ ਸਾਬਕਾ ਪ੍ਰਧਾਨ ਰਾਜਵੀਰ ਸਿੰਘ ਰੂਬਲ, ਕੌਂਸਲਰ ਮਨਦੀਪ ਸਿੰਘ ਮਾਂਗਟ, ਮਨਜੋਤ ਸਿੰਘ ਮਾਨ, ਨਵਦੀਪ ਸਿੰਘ ਨੈਬਾ, ਰਾਜਿੰਦਰ ਸਿੰਘ, ਸੁਰਿੰਦਰਪਾਲ ਸੂਦ, ਅਵਤਾਰ ਸਿੰਘ, ਨਗਿੰਦਰ ਸਿੰਘ ਬਿੱਲੂ, ਅਨੀਸ਼ ਭਨੋਟ, ਨੀਲੂ ਬੈਕਟਰ, ਲਖਵਿੰਦਰ ਸਿੰਘ, ਨਿਰਦੋਸ਼ ਕੁਮਾਰ, ਮਲਵਿੰਦਰ ਸਿੰਘ, ਅਵਤਾਰ ਸਿੰਘ ਅਤੇ ਵਿਜੈ ਕੁਮਾਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement