ਮਹੰਤ ਬਲਵਿੰਦਰ ਦਾਸ ਦੀ ਪੱਗੜੀ ਦੀ ਰਸਮ ਅਦਾ
ਪੱਤਰ ਪ੍ਰੇਰਕ
ਪਾਇਲ, 6 ਜੂਨ
ਪੰਚਾਇਤੀ ਉਦਾਸੀਨ ਨਿਆ ਅਖਾੜਾ ਦੇ ਡੇਰਾ ਬਾਬਾ ਪ੍ਰੇਮ ਦਾਸ ਸਮਾਧੀ ਭਾਈਕੀ ਧਮੋਟ ਕਲਾ ਵਿੱਚ ਵੱਖ-ਵੱਖ ਅਖਾੜਿਆਂ ਦੇ ਸੰਤਾਂ-ਮਹਾਂਪੁਰਸ਼ਾਂ ਵੱਲੋਂ ਮਹੰਤ ਬਾਬਾ ਬਲਵਿੰਦਰ ਦਾਸ ਨੂੰ ਪੱਗੜੀ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਡੇਰਾ ਬਾਬਾ ਪ੍ਰੇਮ ਦਾਸ, ਬਾਬਾ ਕੇਸ਼ਵਾ ਨੰਦ ਤੇ ਬਾਬਾ ਜੀਤਾਨੰਦ ਦੀ ਬਰਸੀ ਸਮੂਹ ਨਗਰ ਨਿਵਾਸੀਆਂ ਵੱਲੋਂ ਬਹੁਤ ਹੀ ਸ਼ਰਧਾ ਪੂਰਵਕ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਪ੍ਰੋਫੈਸਰ ਈਸ਼ਰ ਸਿੰਘ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਗੁਰਇਤਿਹਾਸ ਸੁਣਾਕੇ ਨਿਹਾਲ ਕੀਤਾ।
ਦਸਤਾਰਬੰਦੀ ਕਰਦਿਆਂ ਵੱਖ-ਵੱਖ ਅਖਾੜਿਆਂ ਵੱਲੋਂ ਪੁੱਜੇ ਮਹੰਤ ਧੂਣੀ ਦਾਸ ਹਰਿਦੁਆਰ, ਸ੍ਰੀ ਮਹੰਤ ਆਕਾਸਮਣੀ ਹਰਿਦੁਆਰ, ਮਹੰਤ ਬੀਰਮਪੁਰ ਦਾਸ ਸਿਹੋੜਾ, ਮਹੰਤ ਦਰਸ਼ਨ ਦਾਸ ਰਾਈਆਂ, ਬਾਬਾ ਸਰਬਜੀਤ ਸਿੰਘ ਭੱਲਾ ਫਰੌਰ, ਮਹੰਤ ਭਰਪੂਰ ਦਾਸ ਗਹਿਲੇਵਾਲ, ਪ੍ਰਧਾਨ ਗੁਰਮੀਤ ਸਿੰਘ ਧਮੋਟ ਖੁਰਦ, ਮਹੰਤ ਪ੍ਰੀਤਮ ਦਾਸ ਮਕਸੂਦੜਾ, ਮਹੰਤ ਸੋਹਣ ਦਾਸ ਰਾਜਸਥਾਨ, ਮਹੰਤ ਅਮਰਦਾਸ ਚੱਕ ਦੇਸਰਾਜ, ਮਹੰਤ ਪ੍ਰਤਾਪ ਦਾਸ ਅੰਮ੍ਰਿਤਸਰ, ਮਹੰਤ ਯਮਨਾ ਦਾਸ ਬਠਿੰਡਾ, ਮਹੰਤ ਹਿੰਮਤ ਪ੍ਰਕਾਸ਼ ਸਿਹਾਲਾ, ਮਹੰਤ ਗੋਪੀ ਦਾਸ ਗੈਰੀ ਬੁੱਟਰ, ਮਹੰਤ ਮਣਸਾ ਦਾਸ ਬਠਿੰਡਾ ਅਤੇ ਸਰਪੰਚ ਯਾਦਵਿੰਦਰ ਸਿੰਘ ਧਮੋਟ ਕਲਾ ਵੱਲੋਂ ਡੇਰੇ ਦੇ ਮੁੱਖ ਸੇਵਾਦਾਰ ਨੂੰ ਸੇਵਾ ਸੌਂਪੀ ਗਈ। ਡੇਰੇ ਦੇ ਨਵੇਂ ਮੁੱਖ ਸੇਵਾਦਾਰ ਮਹੰਤ ਬਾਬਾ ਬਲਵਿੰਦਰ ਦਾਸ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ, ਨਗਰ ਨਿਵਾਸੀਆਂ ਅਤੇ ਭੇਖ ਵੱਲੋਂ ਜੋ ਜ਼ਿੰਮੇਵਾਰੀ, ਸੇਵਾ ਝੋਲੀ ਵਿੱਚ ਪਾਈ ਹੈ ਉਸ ਨੂੰ ਉਦਾਸੀਨ ਪ੍ਰੰਪਰਾਵਾਂ ਅਨੁਸਾਰ ਸੇਵਾਵਾਂ ਨਿਭਾਕੇ ਅਸਥਾਨ ਨੂੰ ਹੋਰ ਚੜਦੀ ਕਲਾ ਚ' ਲਿਜਾਵਾਂਗੇ।
ਇਸ ਸਮਾਗਮ ਵਿੱਚ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਪ੍ਰਧਾਨ ਸਤਜੀਤ ਸਿੰਘ ਕਾਕਾ, ਮੋਹਣ ਸਿੰਘ ਕੁੱਕੂ ਕੋਚ, ਸੰਤ ਸੁਖਵੀਰ ਦਾਸ ਧਮੋਟ ਕਲਾ, ਮਨਿੰਦਰ ਸਿੱਧੂ, ਮਹੰਤ ਜੀਵਨ ਦਾਸ ਲਸਾੜਾ ਨੇ ਵੀ ਹਾਜ਼ਰੀ ਭਰੀ। ਸਮਾਗਮ ਦੌਰਾਨ ਕਵੀਸ਼ਰੀ ਤੇ ਢਾਡੀ ਜੱਥਿਆਂ ਨੇ ਗੁਰਇਤਿਹਾਸ ਸੁਣਾਇਆ।