ਸਾਰਿਆਂ ਲਈ ਬਰਾਬਰ ਅਧਿਕਾਰਾਂ ਦੀ ਗੱਲ ਕਰਦਾ ਹੈ ਯੂਸੀਸੀ: ਢਿੱਲੋਂ
ਪੱਤਰ ਪ੍ਰੇਰਕ
ਮਜੀਠਾ, 25 ਜੁਲਾਈ
ਅਨੰਦ ਕਾਲਜ ਜੇਠੂਵਾਲ ਵਿੱਚ ਨੈਸ਼ਨਲ ਕਮਿਸ਼ਨ ਫਾਰ ਮਾਇਨੌਰਟੀ ਦੇ ਸਹਿਯੋਗ ਨਾਲ ਯੂਨੀਫਾਰਮ ਸਿਵਲ ਕੋਰਟ ਤੇ ਇੰਟਰਫੇਬ ਯੂਨਿਟੀ ਇੰਨ ਇੰਡੀਆ ਦੇ ਵਿਸ਼ੇ ’ਤੇ ਸੈਮੀਨਾਰ ਕੀਤਾ ਗਿਆ। ਇਸ ਮੌਕੇ ਰਾਸ਼ਟਰੀ ਜਾਗ੍ਰਿਤੀ ਅਭਿਆਨ ਦੇ ਆਗੂ ਤੇ ਸੁਪਰੀਮ ਕੋਰਟ ਦੀ ਐਡਵੋਕੇਟ ਡਾ. ਸਬੂਹੀ ਖਾਨ, ਅਸਿਸਟੈਂਟ ਪ੍ਰੋਫੈਸਰ ਯੂਐਨਡੀ ਡਾ. ਵਿਸ਼ਾਲ ਭਾਰਦਵਾਜ ਤੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸੰਬੋਧਨ ਕੀਤਾ। ਵਕੀਲ ਖਾਨ ਨੇ ਕਿਹਾ ਕਿ ਧੀਆਂ ਦੀ ਸੁਰੱਖਿਆ ਚਾਹੁਣ ਵਾਲਾ ਕੋਈ ਵੀ ਵਿਅਕਤੀ ਯੂਨੀਫ਼ਾਰਮ ਸਿਵਲ ਕੋਡ (ਯੂਸੀਸੀ) ਦੇ ਖਿਲਾਫ਼ ਨਹੀਂ ਹੋਵੇਗਾ। ਡਾ. ਜਸਵਿੰਦਰ ਸਿੰਘ ਢਿੱਲੋਂ ਤੇ ਡਾ. ਭਾਰਦਵਾਜ ਨੇ ਵੀ ਕਿਹਾ ਕਿ ਯੂਸੀਸੀ ਸਾਰੇ ਨਾਗਰਿਕਾਂ ਲਈ ਬਰਾਬਰ ਅਧਿਕਾਰਾਂ ਦੀ ਗੱਲ ਕਰਦਾ ਹੈ। ਪ੍ਰੋ. ਸਰਚਾਂਦ ਸਿੰਘ ਨੇ ਯੂਸੀਸੀ ਦੇ ਮਾਮਲੇ ’ਚ ਸਿੱਖ ਕੌਮ ਨੂੰ ਗੁਰਮਤਿ ਅਨੁਸਾਰੀ ਦ੍ਰਿਸ਼ਟੀਕੋਣ ਅਪਣਾ ਕੇ ਅੱਗੇ ਆਉਣ ਦਾ ਸੱਦਾ ਦਿੱਤਾ। ਉਪਰੰਤ ਚੇਅਰਮੈਨ ਡਾ. ਐਮਐਮ ਅਨੰਦ, ਵਾਈਸ ਚੇਅਰਮੈਨ ਡਾ. ਜਸਵਿੰਦਰ ਸਿੰਘ ਢਿੱਲੋਂ, ਡਾਇਰੈਕਟਰ ਸੂਰੀਆ ਅਨੰਦ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।