ਸਮਾਜ ਸੁਧਾਰ ਸੁਸਾਇਟੀ ਵੱਲੋਂ ਸ਼ਰਧਾਂਜਲੀ ਸਮਾਗਮ
07:11 AM Mar 24, 2025 IST
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ):
Advertisement
ਸ਼ਹੀਦ-ਏ ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ 23 ਮਾਰਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਜ ਸੁਧਾਰ ਸੁਸਾਇਟੀ ਜ਼ੀਰਕਪੁਰ ਵੱਲੋਂ ਪ੍ਰਧਾਨ ਨੌਨਿਹਾਲ ਸਿੰਘ ਨਿੱਕੂ ਸੋਢੀ ਦੀ ਅਗਵਾਈ ਹੇਠ ਅੱਜ ਇਕ ਮੀਟਿੰਗ ਕੀਤੀ ਗਈ। ਇਸ ਦੌਰਾਨ ਸ਼ਹੀਦ-ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਲਾਸਾਨੀ ਸ਼ਹੀਦੀ ਨੂੰ ਸਲਾਮ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਨੌਨਿਹਾਲ ਸਿੰਘ ਨਿੱਕੂ ਸੋਢੀ ਹਰਭਜਨ ਸਿੰਘ ਬੈਂਸ, ਬੀਐੱਸ ਵਾਲੀਆ, ਸ਼ਿਵਾ ਠਾਕੁਰ, ਐਡਵੋਕੇਟ ਅਰਸ਼ਦੀਪ ਸਿੰਘ ਸੋਢੀ, ਨਵਦੀਪ ਸੋਢੀ, ਗੁਰਦਦਿਆਲ ਸਿੰਘ ਸਣੇ ਹੋਰ ਹਾਜ਼ਰ ਸਨ।
Advertisement
Advertisement