ਮੋਟਰਸਾਈਕਲ ਚੋਰੀ ਸਬੰਧੀ ਕੇਸ ਦਰਜ
05:14 AM Mar 30, 2025 IST
ਸ਼ਸ਼ੀ ਪਾਲ ਜੈਨ
Advertisement
ਖਰੜ, 29 ਮਾਰਚ
ਖਰੜ ਪੁਲੀਸ ਨੇ ਅਮਨਦੀਪ ਸਿੰਘ ਨਾਂ ਦੇ ਇੱਕ ਵਿਅਕਤੀ ਦਾ ਬੁਲਟ ਮੋਟਰਸਾਈਕਲ ਨੰਬਰ ਪੀਬੀ-07 ਬੀਐੱਮ 0644 ਚੋਰੀ ਕਰ ਲਏ ਜਾਣ ਸਬੰਧੀ 3 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਗੁਰੂ ਹੋਮਜ਼ ਵਿੱਚ ਰਹਿੰਦਾ ਹੈ। ਉਸ ਨੇ ਬੀਤੇ ਦਿਨ ਆਪਣਾ ਮੋਟਰਸਾਈਕਲ ਆਪਣੇ ਫਲੈਟ ਹੇਠਾ ਪਾਰਕਿੰਗ ਵਿੱਚ ਖੜ੍ਹਾਇਆ ਸੀ ਅਤੇ ਸਵੇਰੇ ਉਸ ਨੇ ਵੇਖਿਆ ਕਿ ਮੋਟਰਸਾਈਕਲ ਉਥੋਂ ਚੋਰੀ ਹੋ ਗਿਆ ਸੀ। ਉਸ ਨੇ ਸੀਸੀਟੀਵੀ ਕੈਮਰੇ ਵੇਖੇ ਤਾਂ ਪਤਾ ਚੱਲਿਆ ਕਿ 3 ਅਣਪਛਾਤੇ ਵਿਅਕਤੀ ਮੋਟਰਸਾਈਕਲ ਲੈ ਕੇ ਗਏ ਹਨ। ਪੁਲੀਸ ਵੱਲੋਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement