ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਿਪਟੀ ਕਮਿਸ਼ਨਰ ਵੱਲੋਂ ਕੇਂਦਰੀ ਜੇਲ੍ਹ ਅੰਬਾਲਾ ਦਾ ਨਿਰੀਖਣ

06:21 PM Apr 01, 2025 IST

ਸਰਬਜੀਤ ਸਿੰਘ ਭੱਟੀ
ਅੰਬਾਲਾ, 1 ਅਪਰੈਲ

Advertisement

ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਅੱਜ ਅੰਬਾਲਾ ਦੀ ਕੇਂਦਰੀ ਜੇਲ੍ਹ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਜੇਲ੍ਹ ਦੇ ਮੁਲਾਕਾਤ ਕਮਰੇ, ਮਹਿਲਾ ਵਾਰਡ, ਬੱਚਿਆਂ ਦੇ ਕਮਰੇ, ਵੀ.ਸੀ. ਰੂਮ, ਰਸੋਈ, ਕੰਟੀਨ, ਬੇਕਰੀ ਯੂਨਿਟ, ਕੰਟਰੋਲ ਰੂਮ, ਜੇਲ੍ਹ ਹਸਪਤਾਲ, ਜੇਲ੍ਹ ਰੇਡੀਓ ਅਤੇ ਲਾਇਬ੍ਰੇਰੀ ਸਮੇਤ ਕਈ ਹੋਰ ਥਾਵਾਂ ਦੀ ਜਾਂਚ ਕੀਤੀ। ਜੇਲ੍ਹ ਅਧੀਕਾਰੀ ਨੇ ਉਨ੍ਹਾਂ ਨੂੰ ਬੰਦੀਆਂ ਦੀ ਗਿਣਤੀ ਅਤੇ ਉਨ੍ਹਾਂ ਲਈ ਉਪਲਬਧ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।
ਸ੍ਰੀ ਤੋਮਰ ਨੇ ਜੇਲ੍ਹ ਦੇ ਕੰਟਰੋਲ ਰੂਮ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਪ੍ਰਭਾਵਸ਼ਾਲੀ ਕੰਮ ਕਾਜ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਬੇਕਰੀ ਯੂਨਿਟ ਵਿੱਚ ਤਿਆਰ ਹੋ ਰਹੀਆਂ ਖਾਦ ਪਦਾਰਥਾਂ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਰਸੋਈ ਵਿੱਚ ਬਣ ਰਹੇ ਭੋਜਨ ਦੀ ਗੁਣਵੱਤਾ ਦੀ ਵੀ ਜਾਂਚ ਕੀਤੀ।
ਉਨ੍ਹਾਂ ਨੇ ਜੇਲ੍ਹ ਹਸਪਤਾਲ ਦਾ ਵੀ ਨਿਰੀਖਣ ਕੀਤਾ ਅਤੇ ਉਪਲਬਧ ਇਲਾਜ ਸਹੂਲਤਾਂ ਬਾਰੇ ਡਾ: ਸਾਹਿਲ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ 'ਰੇਡੀਓ ਧੁਨ' ਪ੍ਰੋਗਰਾਮ ਵੀ ਸੁਣਿਆ ਜਿੱਥੇ ਉਨ੍ਹਾਂ ਨੇ ਬੰਦੀਆਂ ਦੀ ਸੰਗੀਤ ਰਿਹਰਸਲ ਦੇਖੀ।

Advertisement
Advertisement