ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਸਲੇ ਹੱਲ ਨਾ ਹੋਣ ’ਤੇ ਅਧਿਆਪਕ ’ਚ ਰੋਸ ਵਧਿਆ

05:01 AM Mar 30, 2025 IST
featuredImage featuredImage
ਚੰਡੀਗੜ੍ਹ ਵਿੱਚ ਲਾਮਬੰਦੀ ਮੀਟਿੰਗ ਕਰਦੇ ਹੋਏ ਅਧਿਆਪਕ।

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 29 ਮਾਰਚ
ਯੂਟੀ ਦੇ ਅਧਿਆਪਕਾਂ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਅਧਿਆਪਕ ਮਸਲੇ ਹੱਲ ਨਾ ਹੋਣ ’ਤੇ ਰੋਸ ਜਤਾਇਆ ਹੈ। ਉਨ੍ਹਾਂ ਦੋ ਅਪਰੈਲ ਦੀ ਕਨਵੈਨਸ਼ਨ ਲਈ ਲਾਮਬੰਦੀ ਕੀਤੀ ਤੇ ਅਧਿਆਪਕਾਂ ਦੇ ਮਸਲੇ ਹੱਲ ਨਾ ਹੋਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਅਧਿਆਪਕਾਂ ਦੀ ਕਨਵੈਨਸ਼ਨ ਦੋ ਅਪਰੈਲ ਨੂੰ ਮਸਜਿਦ ਗਰਾਊਂਡ ਸੈਕਟਰ 20 ਵਿਚ ਦੁਪਹਿਰ ਵੇਲੇ ਹੋਵੇਗੀ। ਕਮੇਟੀ ਦੇ ਚੇਅਰਮੈਨ ਸਵਿੰਦਰ ਸਿੰਘ ਅਤੇ ਪ੍ਰਧਾਨ ਰਣਬੀਰ ਰਾਣਾ ਨੇ ਦੱਸਿਆ ਕਿ ਸਾਰੇ ਗੈਸਟ ਫੈਕਲਟੀ, ਠੇਕੇ ਅਤੇ ਐੱਸਐੱਸਏ ਅਧਿਆਪਕਾਂ ਲਈ ਰੈਗੂਲਰਾਈਜ਼ੇਸ਼ਨ ਨੀਤੀ ਬਣਾਈ ਜਾਵੇ। ਸਿੱਖਿਆ ਵਿਭਾਗ ਵਿੱਚ ਡੈਪੂਟੇਸ਼ਨ ਕੋਟਾ ਖਤਮ ਕੀਤਾ ਜਾਵੇ ਤਾਂ ਕਿ ਯੂਟੀ ਅਧਿਆਪਕਾਂ ਨੂੰ ਬਣਦਾ ਹੱਕ ਮਿਲ ਸਕੇ ਅਤੇ ਡੈਪੂਟੇਸ਼ਨ ਕਰਮਚਾਰੀਆਂ ਦੀ ਮਿਆਦ ਦੀ ਸਮਾਂ-ਸੀਮਾ ਕੇਂਦਰ ਦੇ ਨਿਯਮਾਂ ਅਨੁਸਾਰ ਸਖ਼ਤੀ ਨਾਲ ਲਾਗੂ ਕੀਤੀ ਜਾਵੇ। ਗੈਸਟ, ਕੰਟਰੈਕਟ ਅਤੇ ਐਸਐਸਏ ਅਧਿਆਪਕਾਂ ਦੇ ਬਕਾਇਆ ਡੀਏ ਨੂੰ ਜਲਦੀ ਜਾਰੀ ਕੀਤਾ ਜਾਵੇ। ਉਨ੍ਹਾਂ ਐਸਟੀਟੀ ਅਧਿਆਪਕਾਂ ਦੀ ਤਨਖਾਹ ਵਾਧੇ ਦਾ ਮੁੱਦਾ, ਕੇਂਦਰੀ ਨਿਯਮਾਂ ਅਨੁਸਾਰ ਸਿਹਤ ਕਾਰਡ ਜਾਰੀ ਕਰਨ, 2015 ਦੀ ਭਰਤੀ ਦੇ ਅਧਿਆਪਕਾਂ ਨੂੰ ਜਲਦੀ ਹੀ ਸਾਰੇ ਵਿੱਤੀ ਲਾਭ ਦੇਣ, ਸਾਰੇ ਕਾਊਂਸਲਰਾਂ ਨੂੰ ਛੁੱਟੀਆਂ ਦੀ ਮਿਆਦ ਲਈ ਤਨਖਾਹ ਸਾਰੇ ਹੋਰ ਅਧਿਆਪਕਾਂ ਅਤੇ ਕਰਮਚਾਰੀਆਂ ਵਾਂਗ ਦੇਣ, ਅਧਿਆਪਕਾਂ ਦੀ ਤਰੱਕੀ ਅਤੇ ਪ੍ਰਿੰਸੀਪਲਾਂ ਦੀ ਡੀਪੀਸੀ ਦੀ ਪ੍ਰਵਾਨਗੀ, ਕੰਪਿਊਟਰ ਅਧਿਆਪਕਾਂ ਦੀ ਤਨਖਾਹ ਵਿੱਚ ਵਾਧਾ, ਸੀਆਰਸੀ ਅਤੇ ਯੂਆਰਸੀ ਦੀ ਫ੍ਰੀਜ਼ ਤਨਖਾਹ ਪਹਿਲਾਂ ਵਾਂਗ ਟੀਜੀਟੀ ਦੇ ਬਰਾਬਰ ਕਰਨ ਤੇ ਕੇਂਦਰ ਦੇ ਨਿਯਮਾਂ ਅਨੁਸਾਰ ਸੋਧਿਆ ਹੋਇਆ ਯਕੀਨੀ ਕਰੀਅਰ ਤਰੱਕੀ ਦਾ ਲਾਭ ਪ੍ਰਦਾਨ ਕਰਨ ਦੀ ਮੰਗ ਕੀਤੀ।
ਇਸ ਮੌਕੇ ਯੂਨੀਅਨ ਦੇ ਮੁੱਖ ਸਲਾਹਕਾਰ ਭਾਗ ਸਿੰਘ ਕੈਰੋਂ ਅਤੇ ਸ਼ਮਸ਼ੇਰ ਸਿੰਘ, ਸੀਨੀਅਰ ਉਪ ਪ੍ਰਧਾਨ ਗੁਰਪ੍ਰੀਤ ਕੌਰ, ਜਨਰਲ ਸਕੱਤਰ ਸ਼ਿਵਮੂਰਤ ਯਾਦਵ, ਸਕੱਤਰ ਸੋਮਬੀਰ, ਰਮੇਸ਼ ਕੁਮਾਰ, ਮੇਧਾਵੀ ਅਤੇ ਹੋਰ ਯੂਨੀਅਨ ਦੇ ਮੁੱਖ ਕਾਰਜਕਾਰੀ ਮੈਂਬਰ ਡਾ. ਹਰੀਸ਼ ਚੰਦਰ, ਮੋਨਾ ਠਾਕੁਰ, ਸਤਿੰਦਰ ਕੌਰ, ਬਲਿੰਦਰ ਕੁਮਾਰ, ਹਰਦੀਪ ਲਾਲ, ਇਕਬਾਲ ਸਿੰਘ, ਅਨੁਰਾਧਾ, ਵਿਕਾਸ ਯਾਦਵ ਮੌਜੂਦ ਸਨ।

Advertisement

Advertisement