ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐਂਪਲਾਈਜ਼ ਕਲੋਨੀ ਦੇ ਤਿੰਨ ਘਰਾਂ ’ਚ ਚੋਰੀ

08:22 PM Jun 29, 2023 IST
featuredImage featuredImage

ਰਤੀਆ: ਇੱਥੋਂ ਦੇ ਵਾਰਡ ਨੰਬਰ-15 ਦੀ ਐਂਪਲਾਈਜ਼ ਕਲੋਨੀ ਦੇ ਤਿੰਨ ਘਰਾਂ ‘ਚੋਂ ਬੀਤੀ ਰਾਤ ਨਕਦੀ ਤੇ ਗਹਿਣੇ ਚੋਰੀ ਹੋ ਗਏ। ਪੁਲੀਸ ਨੇ ਕਲੋਨੀ ਦੇ ਜਗਪਾਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਜਗਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਉਹ ਪਰਿਵਾਰ ਸਮੇਤ ਸੌਂ ਗਿਆ ਸੀ। ਅਗਲੇ ਦਿਨ ਸਵੇਰੇ ਕਰੀਬ 3 ਵਜੇ ਉੱਠ ਕੇ ਦੇਖਿਆ ਤਾਂ ਉਸ ਦੇ ਘਰ ਦਾ ਸਮਾਨ ਖਿਲਰਿਆ ਪਿਆ ਸੀ। ਜਦੋਂ ਉਸ ਨੇ ਦਰਾਜ ਦੇਖਿਆ ਤਾਂ ਉਥੋਂ ਕਰੀਬ 2 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ, 5 ਤੋਲੇ ਚਾਂਦੀ ਦੀਆਂ ਪੰਜੇਬਾਂ ਅਤੇ 2 ਸਮਾਰਟ ਫੋਨ ਗਾਇਬ ਸੀ। ਸਵੇਰੇ ਆਸੇ-ਪਾਸੇ ਪੁੱਛਣ ‘ਤੇ ਪਤਾ ਲੱਗਿਆ ਕਿ ਗੁਆਂਢ ਵਿਚ ਰਹਿਣ ਵਾਲੇ ਪਾਲਾ ਰਾਮ ਪੁੱਤਰ ਰੂਪ ਲਾਲ ਦੇ ਘਰੋਂ ਵੀ ਕਰੀਬ 8 ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਮੋਬਾਇਲ ਫੋਨ ਚੋਰੀ ਹੋਇਆ ਹੈ। ਇਸੇ ਤਰ੍ਹਾਂ ਰਮਨ ਕੁਮਾਰ ਦੇ ਘਰੋਂ ਵੀ ਕਰੀਬ 3500 ਰੁਪਏ ਦੀ ਨਕਦੀ, ਇਕ ਚਾਂਦੀ ਦੀ ਅੰਗੂਠੀ ਅਤੇ ਮੋਬਾਈਲ ਚੋਰੀ ਹੋ ਗਿਆ ਹੈ। -ਪੱਤਰ ਪ੍ਰੇਰਕ

Advertisement

Advertisement
Advertisement
Tags :
ਐਂਪਲਾਈਜ਼ਕਲੋਨੀਘਰਾਂਚੋਰੀਤਿੰਨ