ਨਾਜਾਇਜ਼ ਅਸਲੇ ਸਣੇ ਕਾਬੂ
04:52 AM Jun 14, 2025 IST
ਪੱਤਰ ਪ੍ਰੇਰਕ
ਜੀਂਦ, 13 ਜੂਨ
ਇਥੇ ਸੀਆਈਏ ਟੀਮ ਜੀਂਦ ਨੇ ਇੱਕ ਨੌਜਵਾਨ ਨੂੰ ਨਾਜਾਇਜ਼ ਅਸਲੇ ਅਤੇ ਜਿੰਦਾ ਕਾਰਤੂਸਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਮਰਾਇ ਪਿੰਡ ਨਿਵਾਸੀ ਨਵੀਨ ਉਰਫ ਚੌਕੂ ਵਜੋਂ ਕੀਤੀ ਗਈ ਹੈ। ਸੀਆਈਏ ਸਟਾਫ ਦੇ ਜੀਂਦ ਦੇ ਇੰਚਾਰਜ ਦੇ ਅਨੁਸਾਰ ਉਨ੍ਹਾਂ ਦੀ ਪੁਲੀਸ ਟੀਮ ਅਪਰਾਧਾਂ ਦੀ ਰੋਕਥਾਮ ਲਈ ਸਹਾਇਕ ਉੱਪ-ਨਿਰੀਖ਼ਕ ਸੁਰਿੰਦਰ ਦੀ ਦੇਖ-ਰੇਖ ਵਿੱਚ ਹਾਂਸੀ ਰੋਡ ਪਿੰਡ ਰਾਮਰਾਇ ਦੇ ਰਜਵਾਹੇ ਪੁਲ ਦੇ ਕੋਲ ਚੈਕਿੰਗ ਕਰ ਰਹੀ ਸੀ ਤਾਂ ਉੱਥੇ ਇੱਕ ਲੜਕਾ ਪੁਲੀਸ ਦੀ ਗੱਡੀ ਨੂੰ ਵੇਖਕੇ ਦੌੜਨ ਲੱਗਿਆ। ਸ਼ੱਕ ਦੇ ਅਧਾਰ ’ਤੇ ਪੁਲੀਸ ਟੀਮ ਨੇ ਉਸਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸਦੇ ਕਬਜ਼ੇ ਵਿੱਚੋਂ ਦੇਸੀ ਪਿਸਤੌਲ-315 ਬੋਰ ਅਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਹੈ। ਪੁਲੀਸ ਵੱਲੋਂ ਪਿਸਤੌਲ ਦਾ ਲਾਇਸੈਂਸ ਮੰਗਣ ’ਤੇ ਉਹ ਲਾਇਸੈਂਸ ਨਾ ਵਿਖਾ ਸਕਿਆ। ਪੁਲੀਸ ਟੀਮ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਖ਼ਿਲਾਫ਼ ਥਾਣਾ ਜੀਂਦ ਵਿੱਚ ਕੇਸ ਦਰਜ ਕਰ ਕੇ ਹੋਰ ਜਾਂਚ ਕਰਨੀ ਸ਼ੁਰੂ ਕੀਤੀ ਹੈ।
Advertisement
Advertisement