ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੱਚੇ ਮਕਾਨ ਦੀ ਛੱਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ

10:12 PM Jun 29, 2023 IST

ਦੀਪਕ ਠਾਕੁਰ

Advertisement

ਤਲਵਾੜਾ, 23 ਜੂਨ

ਇੱਥੇ ਨੇੜਲੇ ਪਿੰਡ ਹਲੇੜ ਵਿਖੇ ਕੱਚੇ ਮਕਾਨ ਵਿੱਚ ਰਹਿ ਰਹੀ ਵਿਧਵਾ ਸੋਮਾ ਦੇਵੀ ਦੇ ਮਕਾਨ ਦੀ ਛੱਤ ਅੱਜ ਬਾਅਦ ਦੁਪਹਿਰ ਡਿੱਗ ਗਈ। ਖਸਤਾ ਹਾਲ ਕੱਚੇ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਵਾਲ ਵਾਲ ਬਚ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆ ਸੋਮਾ ਦੇਵੀ ਨੇ ਦੱਸਿਆ ਕਿ ਉਹ ਦੋ ਕਮਰਿਆਂ ਦੇ ਕੱਚੇ ਮਕਾਨ ‘ਚ ਆਪਣੇ ਦੋ ਬੱਚਿਆਂ ਨਾਲ ਰਹਿੰਦੀ ਹੈ, ਪਿਛਲੇ ਦਿਨੀਂ ਆਈ ਤੇਜ਼ ਹਵਾ ਅਤੇ ਪਏ ਭਾਰੀ ਮੀਂਹ ਕਾਰਨ ਛੱਤ ਕਮਜ਼ੋਰ ਸੀ, ਅੱਜ ਬਾਅਦ ਦੁਪਹਿਰ ਛੱਤ ਡਿੱਗ ਗਈ। ਭਾਵੇਂ ਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਅੰਦਰ ਪਿਆ ਸਮਾਨ ਨੁਕਸਾਨਿਆ ਗਿਆ ਹੈ। ਸੋਮਾ ਦੇਵੀ ਦੇ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਉਚਿੱਤ ਮੁਆਵਜ਼ੇ ਦੀ ਮੰਗ ਕੀਤੀ ਹੈ। ਉਧਰ, ਪੰਚਾਇਤ ਮੈਂਬਰ ਤਰਸੇਮ ਲਾਲ ਨੇ ਦੱਸਿਆ ਕਿ ਪਿਛਲੀਆਂ ਪੰਚਾਇਤਾਂ ਨੇ ਪਿੰਡ ਆਨਲਾਈਨ ਨਹੀਂ ਕਰਵਾਇਆ ਸੀ, ਆਨਲਾਈਨ ਨਾ ਹੋਣ ਪਿੰਡ ਦੇ ਲੋੜਵੰਦਾਂ ਪਰਿਵਾਰਾਂ ਨੂੰ ਪੱਕੇ ਮਕਾਨਾਂ ਦੀ ਗਰਾਂਟ ਨਹੀਂ ਮਿਲ ਸਕੀ।

Advertisement

Advertisement
Tags :
ਕੱਚੇਜਾਨੀਡਿੱਗੀ,ਨੁਕਸਾਨ,ਬਚਾਅਮਕਾਨ