ਪਿੰਡ ਹੀਉਂ ਦੀ ਨੂੰਹ ਨੇ ਅਮਰੀਕਾ ’ਚ ਨਾਂ ਰੁਸ਼ਨਾਇਆ
ਸੁਰਜੀਤ ਮਜਾਰੀ
ਬੰਗਾ, 13 ਮਈ
ਅਮਰੀਕਾ ਦੀ ਯੂਨੀਵਰਸਿਟੀ ਆਫ ਸੈਂਟਰਲ ਮਿਜ਼ੂਰੀ’ ਵਿੱਚ ਪਿੰਡ ਹੀਉਂ ਦੀ ਨੂੰਹ ਰੀਨਾ ਰਾਣੀ ਨੇ ‘ਮਾਸਟਰ ਆਫ਼ ਬਿਜ਼ਨੈੱਸ ਐਡਮਨਿਸਟ੍ਰੇਸ਼ਨ’ ਦੇ ਨਤੀਜੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ਦੀ ਖ਼ਬਰ ਸੁਣਦਿਆਂ ਹੀ ਉਸ ਦੇ ਸਹੁਰੇ ਪਿੰਡ ਦੇ ਨਾਲ ਨਾਲ ਪੇਕੇ ਪਿੰਡ ਚੱਕ ਸਿੰਘਾਂ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ। ਉਸ ਦੀ ਇਸ ਖੁਸ਼ੀ ਮੌਕੇ ਉਸ ਦੇ ਸਹੁਰਾ ਕਾਮਰੇਡ ਦਵਿੰਦਰ ਪਾਲ ਤੇ ਸੱਸ ਅਵਤਾਰ ਕੌਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਹ ਖੁਸ਼ਖਬਰੀ ਸਾਂਝੀ ਕਰਨ ਮੌਕੇ ਰੀਨਾ ਦਾ ਕਹਿਣਾ ਸੀ ਕਿ ਇਸ ਸਫ਼ਲਤਾ ਪਿੱਛੇ ਮਾਪਿਆਂ ਦੀ ਅਗਵਾਈ ਅਤੇ ਪਤੀ ਵਿਵੇਕ ਪਾਲ ਦੀ ਹੱਲਾਸ਼ੇਰੀ ਹੈ। ਉਸ ਦੇ ਪਿਤਾ ਬਲਵਿੰਦਰ ਰਾਮ ਅਤੇ ਮਾਤਾ ਰਸ਼ਪਾਲ ਕੌਰ ਨੇ ਆਪਣੀ ਧੀ ਨੂੰ ਘਰ ਦਾ ਮਾਣ ਦੱਸਦਿਆਂ ਕਿਹਾ ਉਸ ਦੀ ਵਤਨ ਫੇਰੀ ਮੌਕੇ ਪਿੰਡ ਵੱਲੋਂ ਸਾਂਝੇ ਰੂਪ ਵਿੱਚ ਸਨਮਾਨ ਕੀਤਾ ਜਾਵੇਗਾ। ਇਸ ਪ੍ਰਾਪਤੀ ਲਈ ਸ਼ੁੱਭ ਕਾਮਨਾਵਾਂ ਦੇਣ ਵਾਲਿਆਂ ਵਿੱਚ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬਲਵੀਰ ਕਰਨਾਣਾ, ਸੀਪੀਐੱਮ ਆਗੂ ਕਾਮਰੇਡ ਰਾਮ ਸਿੰਘ ਨੂਰਪੁਰੀ, ਸਮਾਜਿਕ ਆਗੂ ਮਾਸਟਰ ਅਸ਼ੋਕ ਕੁਮਾਰ, ਆਰਟਿਸਟ ਰਾਜ ਹੀਉਂ, ਨੰਬਰਦਾਰ ਬੀਬੀ ਸੱਤਿਆ ਚੌਧਰੀ, ਸਮਾਜ ਸੇਵੀ ਸੋਹਣ ਸਿੰਘ ਝੱਲੀ ਆਦਿ ਸ਼ਾਮਲ ਸਨ।