ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੰਗਾ ’ਚ ਮੀਂਹ ਦੇ ਪਾਣੀ ਦੇ ਨਿਕਾਸ ਦੀ ਉਮੀਦ ਬੱਝੀ

09:15 PM Jun 23, 2023 IST

ਸੁਰਜੀਤ ਮਜਾਰੀ

Advertisement

ਬੰਗਾ, 7 ਜੂਨ

ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਸੰਨੀ ਸਿੰਘ ਆਹਲੂਵਾਲੀਆ ਨੇ ਅੱਜ ਖਟਕੜ ਖੁਰਦ ਵਿੱਚ ਬਲੌਕ ਹੋਏ ਮਸੰਦਾਂ ਪੱਟੀ ਦੇ ਡਿਸਪੋਜ਼ਲ ਵਰਕਸ ਨੂੰ ਖੋਲ੍ਹਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ।

Advertisement

ਸ੍ਰੀ ਆਹਲੂਵਾਲੀਆ ਨੇ ਆਖਿਆ ਕਿ ਮਸੰਦਾਂ ਪੱਟੀ ਡਿਸਪੋਜ਼ਲ ਵਰਕਸ ਤੋਂ ਖਟਕੜ ਖੁਰਦ ਤੱਕ ਬੰਦ ਪਏ ਨਾਲੇ ਨੂੰ ਖੁੱਲ੍ਹਵਾਉਣ ਦੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਨਾਲ ਅੱਜ ਬੰਗਾ ਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ। ਇਸ ਪ੍ਰਾਜੈਕਟ ਨਾਲ ਬੰਗਾ ਸ਼ਹਿਰ ਦੇ ਸਟੋਰਮ ਸੀਵਰ ਦੇ ਡੇਢ ਕਰੋੜ ਰੁਪਏ ਦੇ ਪ੍ਰਾਜੈਕਟ ‘ਚ ਬਣੀ ਰੁਕਾਵਟ ਖ਼ਤਮ ਹੋ ਜਾਵੇਗੀ। ਇਹ ਸਟੋਰਮ ਸੀਵਰ ਛੋਟੀ ਖਟਕੜ ਦੀ ਡਰੇਨ ‘ਚ ਪਾਇਆ ਜਾਵੇਗਾ। ਉਨ੍ਹਾਂ ਨੇ ਛੋਟੀ ਖਟਕੜ ਦੇ ਸਰਪੰਚ ਅਤੇ ਪੰਚਾਇਤ ਵੱਲੋਂ ਬੰਗਾ ਸ਼ਹਿਰ ਦੇ ਇਸ ਸਟੋਰਮ ਸੀਵਰ ਦੇ ਪ੍ਰਾਜੈਕਟ ਨੂੰ ਸ਼ੁਰੂ ਕਰਵਾਉਣ ਲਈ ਦਿਖਾਈ ਖੁੱਲ੍ਹ ਦਿਲੀ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ। ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਸੰਨੀ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਬੰਗਾ ਸ਼ਹਿਰ ਦੇ 15 ਵਾਰਡਾਂ ਦੇ ਵਿਕਾਸ ਲਈ ਵਿਆਪਕ ਯੋਜਨਾ ਉਲੀਕੀ ਗਈ ਹੈ। ਇਸ ਤੋਂ ਪਹਿਲਾਂ ਬੰਗਾ ਦੇ ਬੱਸ ਸਟੈਂਡ ਦਾ ਦੌਰਾ ਕਰਕੇ ਉਨ੍ਹਾਂ ਨੇ ਨਗਰ ਕੌਂਸਲ ਵਲੋਂ ਉੱਥੇ ਸਥਾਪਿਤ ਐਮਆਰਐਫ ਸੈਂਟਰ ਨੂੰ ਉੱਥੋਂ ਤਬਦੀਲ ਕਰਨ ਦੀ ਮੌਕੇ ਤੇ ਮੌਜੂਦ ਕੌਂਸਲਰਾਂ ਦੀ ਮੰਗ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਨੂੰ ਇਸ ਦਾ ਬਦਲ ਲੱਭਣ ਲਈ ਕਿਹਾ। ਇਸ ਮੌਕੇ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬਲਬੀਰ ਸਿੰਘ ਕਰਨਾਣਾ, ਬੰਗਾ ਦੇ ਕੌਂਸਲਰ ਸ਼੍ਰੀਮਤੀ ਮੀਨੂ, ਈਓ ਸੁਖਦੇਵ ਸਿੰਘ ਤੇ ਜੇਈ ਬਲਬੀਰ ਰਾਜ ਵੀ ਮੌਜੂਦ ਸਨ।

Advertisement