ਨਸ਼ੀਲੇ ਪਦਾਰਥਾਂ ਸਣੇ ਅੱਧੀ ਦਰਜਨ ਵਿਅਕਤੀ ਕਾਬੂ
ਪੱਤਰ ਪ੍ਰੇਰਕ
ਕਪੂਰਥਲਾ, 10 ਮਈ
ਕਪੂਰਥਲਾ ਪੁਲੀਸ ਨੇ ਹੈਰੋਇਨ, ਨਸ਼ੇ ਦੀਆਂ ਗੋਲੀਆਂ ਤੇ ਡੋਡਿਆਂ ਸਣੇ ਅੱਧੀ ਦਰਜਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕੀਤਾ ਹੈ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਸਿਟੀ ਕਪੂਰਥਲਾ ਨੇ ਭੋਲੀ ਵਾਸੀ ਠੱਟੀ ਮੁਹੱਲਾ ਨੂੰ ਕਾਬੂ ਕਰਕੇ 50 ਨਸ਼ੇ ਦੀਆਂ ਗੋਲੀਆਂ, ਸੁਲਤਾਨਪੁਰ ਲੋਧੀ ਪੁਲੀਸ ਨੇ ਅਮਰਪ੍ਰੀਤ ਸਿੰਘ ਉਰਫ਼ ਅਮਰ ਵਾਸੀ ਲਾਟੀਆਵਾਲ ਤੇ ਪ੍ਰਮੇਸ਼ਰ ਸਿੰਘ ਉਰਫ਼ ਨੰਦ ਵਾਸੀ ਲਾਟੀਆਵਾਲ ਨੂੰ ਕਾਬੂ ਕਰਕੇ ਦੋਨਾਂ ਪਾਸੋਂ ਪੋਸਤ ਬਰਾਮਦ ਕੀਤੇ ਹਨ।
ਸੁਭਾਨਪੁਰ ਪੁਲੀਸ ਨੇ ਸਰਵਣ ਸਿੰਘ ਵਾਸੀ ਡੋਗਰਵਾਲ ਨੂੰ ਕਾਬੂ ਕਰਕੇ 6 ਗ੍ਰਾਮ ਹੈਰੋਇਨ, ਸਦਰ ਪੁਲੀਸ ਨੇ ਸਾਹਿਲ ਵਾਸੀ ਸੀ.ਆਰ.ਪੀ ਕਲੋਨੀ ਨੂੰ ਕਾਬੂ ਕਰਕੇ 45 ਨਸ਼ੀਲੀਆਂ ਗੋਲੀਆਂ ਤੇ ਸਤਨਾਮਪੁਰਾ ਪੁਲੀਸ ਨੇ ਮਨੀ ਕੁਮਾਰ ਵਾਸੀ ਭੁੱਲਾਰਾਈ ਨੂੰ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਚੈਕਿੰਗ ਦੌਰਾਨ ਪੁਲੀਸ ਨੇ ਗੁਰਪ੍ਰੀਤ ਸਿੰਘ ਉਰਫ਼ ਗੋਰਾ ਵਾਸੀ ਸੈਫ਼ਾਬਾਦ ਤੇ ਇੱਕ ਅਣਪਛਾਤੇ ਵਿਅਕਤੀ ਪਾਸੋਂ ਦੋ ਮੋਬਾਈਲ ਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ।