ਨਾਜਾਇਜ਼ ਸ਼ਰਾਬ ਸਣੇ ਤਿੰਨ ਗ੍ਰਿਫ਼ਤਾਰ
05:15 AM Jun 05, 2025 IST
ਪੱਤਰ ਪ੍ਰੇਰਕ
Advertisement
ਤਰਨ ਤਾਰਨ, 4 ਜੂਨ
ਪੁਲੀਸ ਅਤੇ ਆਬਕਾਰੀ ਵਿਭਾਗ ਨੇ ਸਾਂਝੇ ਤੌਰ ’ਤੇ ਕੀਤੀ ਕਾਰਵਾਈ ਦੌਰਾਨ ਬੀਤੇ ਦਿਨ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਦੇ ਦੋਸ਼ ਹੇਠ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਬਕਾਰੀ ਵਿਭਾਗ ਦੇ ਅਧਿਕਾਰੀ (ਈਓ) ਇੰਦਰਜੀਤ ਸਿੰਘ ਸਹਿਜਰਾ ਨੇ ਅੱਜ ਇੱਥੇ ਦੱਸਿਆ ਕਿ ਆਬਕਾਰੀ ਦੇ ਵਿਭਾਗ ਦੇ ਇੰਸਪੈਕਟਰ ਹਿਤੇਸ਼ ਪ੍ਰਭਾਕਰ ਅਤੇ ਕਰਨ ਸ਼ਰਮਾ ਦੀ ਅਗਵਾਈ ਵਿੱਚ ਆਬਕਾਰੀ ਵਿਭਾਗ ਅਤੇ ਪੁਲੀਸ ਦੀ ਸਾਂਝੀ ਟੀਮ ਨੇ ਪ੍ਰਿੰਗੜੀ ਪਿੰਡ ਦੇ ਵਾਸੀ ਗੁਰਮੇਜ ਸਿੰਘ ਦੇ ਘਰੋਂ ਇਕ ਚਾਲੂ ਭੱਠੀ, 1125 ਐੱਮਐੱਲ ਨਾਜਾਇਜ਼ ਸ਼ਰਾਬ ਅਤੇ 30 ਲਿਟਰ ਲਾਹਨ ਬਰਾਮਦ ਕੀਤੀ। ਇਸ ਤੋਂ ਇਲਾਵਾ ਥਾਣਾ ਹਰੀਕੇ ਦੇ ਏਐੱਸਆਈ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਬੂਹ ਪਿੰਡ ਦੇ ਮੰਡ ਖੇਤਰ ਵਿੱਚੋਂ ਗੁਰਬਖਸ਼ ਸਿੰਘ ਨੂੰ 15000 ਐੱਮਐੱਲ ਨਾਜਾਇਜ਼ ਸ਼ਰਾਬ ਅਤੇ ਥਾਣਾ ਸਿਟੀ ਪੱਟੀ ਦੀ ਪੁਲੀਸ ਨੇ ਸ਼ਹਿਰ ਦੀ ਬਾਹਮਣੀਵਾਲਾ ਰੋਡ ਤੋਂ ਸਰਵਣ ਸਿੰਘ ਦੇ ਘਰੋਂ 80 ਲਿਟਰ ਲਾਹਣ ਬਰਾਮਦ ਕੀਤੀ।
Advertisement
Advertisement