ਦਿਹਾਤੀ-ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ
06:51 AM May 11, 2025 IST
ਜਲੰਧਰ: ਸਾਥੀ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਹੋਈ ਦਿਹਾਤੀ-ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਵੱਲੋਂ ਭਾਰਤ-ਪਾਕਿ ਦਰਮਿਆਨ ਛਿੜੀ ਖੂਨੀ, ਤਬਾਹਕੁਨ ਜੰਗ ਫੌਰੀ ਰੋਕੇ ਜਾਣ ਦੇ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਦੇ ਦਫਤਰ ਮੂਹਰੇ 26 ਮਈ ਤੋਂ 28 ਮਈ ਤੱਕ ਰਾਤ- ਦਿਨ ਦਾ ਧਰਨਾ ਮਾਰਿਆ ਜਾਵੇਗਾ। 20 ਮਈ ਨੂੰ ਕੀਤੀ ਜਾ ਰਹੀ ਇਕ ਦਿਨਾ ਹੜਤਾਲ ’ਚ ਵਧ-ਚੜ੍ਹ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਲੋਕਾਂ ਨੂੰ ਇਹ ਹੜਤਾਲ ਲਾਮਿਸਾਲ ਸਫਲ ਬਣਾਉਣ ਦੀ ਅਪੀਲ ਕੀਤੀ ਗਈ। -ਪੱਤਰ ਪ੍ਰੇਰਕ
Advertisement
Advertisement