ਫਿਰੌਤੀ ਮੰਗਣ ਵਾਲਾ ਮੁਲਜ਼ਮ ਗ੍ਰਿਫ਼ਤਾਰ
09:19 PM Jun 23, 2023 IST
ਪੱਤਰ ਪ੍ਰੇਰਕ
Advertisement
ਜਲੰਧਰ, 7 ਜੂਨ
ਸਨਅਤਕਾਰ ਨਰਿੰਦਰ ਸੱਗੂ ਤੋਂ ਜਬਰੀ ਵਸੂਲੀ ਮਾਮਲੇ ਵਿੱਚ ਕਮਿਸ਼ਨਰੇਟ ਪੁਲੀਸ ਨੇ ਮੁੱਖ ਮੁਲਜ਼ਮ ਦੀਪਕ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਸੀਪੀ ਲਾਅ ਐਂਡ ਆਰਡਰ ਅੰਕੁਰ ਗੁਪਤਾ ਦੀ ਅਗਵਾਈ ਵਿੱਚ ਪੁਲੀਸ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਸੁਲਝਾਇਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇੱਥੋਂ ਦੀ ਕਾਲੀਆ ਕਲੋਨੀ ਦਾ ਰਹਿਣ ਵਾਲਾ ਦੀਪਕ ਸ਼ਰਮਾ ਨਰਿੰਦਰ ਸੱਗੂ ਦੀ ਫੈਕਟਰੀ ਵਿਚ ਕੰਮ ਕਰਦਾ ਸੀ ਤੇ ਉਸ ਨੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਦੀਪਕ ਨੇ ਧਮਕੀਆਂ ਦੇਣ ਲਈ ਅਮਰੀਕਾ ਵਿੱਚ ਰਹਿੰਦੇ ਆਪਣੇ ਭਰਾ ਵਿਕਰਮ ਸ਼ਰਮਾ ਦੀ ਮਦਦ ਦੀ ਗੱਲ ਕਬੂਲੀ ਹੈ। ਪੁਲੀਸ ਨੇ ਦੀਪਕ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਦੀਪਕ ਸ਼ਰਮਾ ਜਲੰਧਰ ਉੱਤਰੀ ਤੋਂ ‘ਆਪ’ ਵਰਕਰ ਹੈ।
Advertisement
Advertisement