2 terrorists killed, 5 security personnel injured in encounter in J-K: ਕਠੂਆ ਵਿੱਚ ਮੁਕਾਬਲੇ ਦੌਰਾਨ ਦੋ ਦਹਿਸ਼ਤਗਰਦ ਹਲਾਕ, ਪੰਜ ਜਵਾਨ ਜ਼ਖਮੀ
05:32 PM Mar 27, 2025 IST
ਜੰਮੂ, 27 ਮਾਰਚ
Advertisement
ਕਠੂਆ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਜੰਗਲੀ ਖੇਤਰ ਵਿੱਚ ਗੋਲੀਬਾਰੀ ਵਿੱਚ ਦੋ ਦਹਿਸ਼ਤਗਰਦ ਮਾਰੇ ਗਏ ਅਤੇ ਪੰਜ ਸੁਰੱਖਿਆ ਬਲ ਦੇ ਜਵਾਨ ਜ਼ਖਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਅੱਜ ਸਾਂਝੀ ਕੀਤੀ। ਇਹ ਹਾਲੇ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਉਹੀ ਸਮੂਹ ਦੇ ਮੈਂਬਰ ਸਨ ਜਿਹੜੇ ਕਠੂਆ ਖੇਤਰ ਦੇ ਸਾਨਿਆਲ ਜੰਗਲ ਵਿੱਚ ਘੇਰਾਬੰਦੀ ਤੋਂ ਬਚ ਰਹੇ ਸਨ ਜਾਂ ਹੋਰ ਸਮੂਹ ਦੇ ਮੈਂਬਰ ਸਨ। ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲੇ ਵਿੱਚ ਗੋਲੀਬਾਰੀ ਅਤੇ ਧਮਾਕੇ ਹੋਏ। ਜ਼ਿਕਰਯੋਗ ਹੈ ਕਿ ਬੀਤੇ ਕੁਝ ਮਹੀਨਿਆਂ ਦੌਰਾਨ ਜੰਮੂ ਤੇ ਕਸ਼ਮੀਰ ਖੇਤਰ ਵਿਚ ਦਹਿਸ਼ਤੀ ਕਾਰਵਾਈਆਂ ਤੇਜ਼ ਹੋਈਆਂ ਹਨ ਜਿਨ੍ਹਾਂ ਖ਼ਿਲਾਫ਼ ਫੌਜੀ ਕਾਰਵਾਈ ਜਾਰੀ ਹੈ।
Advertisement
Advertisement