ਗਿਰੀਜਾ ਵਿਆਸ ਆਰਤੀ ਕਰਦਿਆਂ ਝੁਲਸੀ; ਉਦੈਪੁਰ ਤੋਂ ਅਹਿਮਦਾਬਾਦ ਰੈਫਰ
08:17 PM Mar 31, 2025 IST
ਜੈਪੁਰ, 31 ਮਾਰਚ
Advertisement
Cong's Girija Vyas sustains burn injuries while doing 'aarti' in Udaipur: ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਗਿਰੀਜਾ ਵਿਆਸ ਅੱਜ ਉਦੈਪੁਰ ਸਥਿਤ ਆਪਣੇ ਘਰ ’ਚ ਆਰਤੀ ਕਰਨ ਮੌਕੇ ਅੱਗ ਲੱਗਣ ਕਾਰਨ ਝੁਲਸ ਗਈ। ਉਨ੍ਹਾਂ ਨੂੰ ਤੁਰੰਤ ਇੱਥੋਂ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮੁੱਢਲਾ ਇਲਾਜ ਦੇਣ ਮਗਰੋਂ ਅਹਿਮਦਾਬਾਦ ਰੈਫ਼ਰ ਕਰ ਦਿੱਤਾ ਗਿਆ। ਉਨ੍ਹਾਂ ਦੇ ਭਰਾ ਗੋਪਾਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਆਰਤੀ ਕਰ ਰਹੀ ਸੀ ਕਿ ਇਸ ਦੌਰਾਨ ਥੱਲੇ ਪਏ ਦੀਵੇ ਤੋਂ ਉਨ੍ਹਾਂ ਦੇ ਦੁਪੱਟੇ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਗਏ।-ਪੀਟੀਆਈ
Advertisement
Advertisement