State-run defence firm didn't transfer sensitive tech to Russia: India ਸਰਕਾਰੀ ਰੱਖਿਆ ਫਰਮ ਨੇ ਰੂਸ ਨੂੰ ਸੰਵੇਦਨਸ਼ੀਲ ਤਕਨੀਕ ਨਹੀਂ ਦਿੱਤੀ: ਭਾਰਤ
ਨਵੀਂ ਦਿੱਲੀ, 31 ਮਾਰਚ
ਭਾਰਤੀ ਅਧਿਕਾਰੀਆਂ ਨੇ ਦਿ ਨਿਊਯਾਰਕ ਟਾਈਮਜ਼ ਵਿੱਚ ਛਪੀ ਉਸ ਰਿਪੋਰਟ ਤੱਥਹੀਣ ਤੇ ਗੁੰਮਰਾਹਕੁਨ ਕਰਾਰ ਦਿੱਤਾ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਸਰਕਾਰੀ ਭਾਰਤੀ ਰੱਖਿਆ ਫਰਮ ਦੇ ਇੱਕ ਰੂਸੀ ਹਥਿਆਰ ਏਜੰਸੀ ਨਾਲ ਸਬੰਧ ਹਨ। ਬ੍ਰਿਟਿਸ਼ ਏਅਰੋਸਪੇਸ ਨਾਲ ਜੁੜੀ ਕੰਪਨੀ ਦਾ ਸਬੰਧ ਭਾਰਤ ਦੇ ਰੱਖਿਆ ਖੇਤਰ ਦੀ ਜਨਤਕ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚਏਐੱਲ) ਨਾਲ ਜੋੜਨ ਤੇ ਇਸ ਕੰਪਨੀ ਦਾ ਸਬੰਧ ਅੱਗੇ ਰੂਸ ਦੀ ਹਥਿਆਰ ਏਜੰਸੀ ਨਾਲ ਹੋਣ ਬਾਰੇ ‘ਨਿਊ ਯਾਰਕ ਟਾਈਮਜ਼’ ਵਿੱਚ ਪ੍ਰਕਾਸ਼ਿਤ ਖ਼ਬਰ ‘ਗਲਤ’ ਤੇ ਗੁਮਰਾਹਕੁੰਨ ਹੈ। ਇਹ ਦਾਅਵਾ ਅੱਜ ਸਰਕਾਰੀ ਸੂਤਰਾਂ ਨੇ ਕੀਤਾ ਹੈ। ਇਸ ਖ਼ਬਰ ਰਾਹੀਂ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬਰਤਾਨੀਆ ਦੀ ਕੰਪਨੀ ਵੱਲੋਂ ਭਾਰਤ ਦੀ ਕੰਪਨੀ ਨੂੰ ਭੇਜਿਆ ਗਿਆ ਫ਼ੌਜੀ ਸਾਜ਼ੋ-ਸਾਮਾਨ (ਹਾਰਡਵੇਅਰ) ਰੂਸ ਦੀ ਏਜੰਸੀ ‘ਰੋਸੋਬੋਰੋਨੈਕਸਪੋਰਟ’ ਕੋਲ ਪੁੱਜਿਆ ਹੋ ਸਕਦਾ ਹੈ। ਸਰਕਾਰੀ ਸੂਤਰਾਂ ਮੁਤਾਬਕ ਜਿੱਥੇ ਇਸ ਖ਼ਬਰ ਰਾਹੀਂ ਤੱਥਾਂ ਨੂੰ ਤੋੜਨ-ਮਰੋੜਨ ਦਾ ਯਤਨ ਕੀਤਾ ਗਿਆ ਹੈ, ਉੱਥੇ ਸਿਆਸੀ ਬਿਰਤਾਂਤ ਘੜਨ ਦੀ ਵੀ ਕੋਸ਼ਿਸ਼ ਕੀਤੀ ਗਈ ਜਾਪਦੀ ਹੈ ਜਦਕਿ ਮੀਡੀਆ ਅਦਾਰੇ ਨੇ ਵੀ ਇਸ ਰਿਪੋਰਟ ਨਾਲ ਜੁੜੇ ਤੱਥਾਂ ਦੀ ਪੜਚੋਲ ਕਰਨ ਦੀ ਖੇਚਲ ਨਹੀਂ ਸਮਝੀ। ਸੂਤਰਾਂ ਮੁਤਾਬਕ ਭਾਰਤ ਦੀ ਕੰਪਨੀ ਨੇ ਰਣਨੀਤਕ ਵਪਾਰ ਕੰਟਰੋਲ ਤੇ ਨੈਤਿਕ ਜ਼ਿੰਮੇਵਾਰੀ ਨਾਲ ਜੁੜੇ ਸਾਰੇ ਕੌਮਾਂਤਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ।