22 pilgrims injured after pickup overturns: ਪਿਕਅੱਪ ਪਲਟਣ ਕਾਰਨ 22 ਸ਼ਰਧਾਲੂ ਜ਼ਖ਼ਮੀ
10:16 PM Mar 31, 2025 IST
ਹੁਸ਼ਿਆਰਪੁਰ, 31 ਮਾਰਚ
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸ਼ਾਹਪੁਰ ਪਿੰਡ ਨੇੜੇ ਇੱਕ ਮੋੜ ’ਤੇ ਇੱਕ ਪਿਕਅੱਪ ਪਲਟਣ ਨਾਲ 22 ਸ਼ਰਧਾਲੂ ਜ਼ਖਮੀ ਹੋ ਗਏ। ਇਹ ਸ਼ਰਧਾਲੂ ਹਰਿਆਣਾ ਦੇ ਕੈਥਲ ਜ਼ਿਲ੍ਹੇ ਨਾਲ ਸਬੰਧਤ ਸਨ ਜਿਨ੍ਹਾਂ ਦੀ ਗਿਣਤੀ ਤੀਹ ਦੇ ਕਰੀਬ ਸੀ। ਇਹ ਕਈ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਅੰਮ੍ਰਿਤਸਰ ਜਾ ਰਹੇ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਗੜ੍ਹਸ਼ੰਕਰ-ਨੰਗਲ ਸੜਕ ’ਤੇ ਕੋਟ ਅਤੇ ਸ਼ਾਹਪੁਰ ਪਿੰਡਾਂ ਵਿਚਕਾਰ ਇੱਕ ਪਹਾੜੀ ਹਿੱਸੇ 'ਤੇ ਪਹੁੰਚੇ ਤਾਂ ਵਾਹਨ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਪਲਟ ਗਿਆ। ਜ਼ਖਮੀਆਂ ਨੂੰ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਛੇ ਨੂੰ ਪਟਿਆਲਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਲੋਕਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
Advertisement
Advertisement