AIRCRAFT-CRASH: ਗੁਜਰਾਤ ਵਿੱਚ ਹਵਾਈ ਜਹਾਜ਼ ਹਾਦਸਾਗ੍ਰਸਤ; ਮਹਿਲਾ ਪਾਇਲਟ ਜ਼ਖ਼ਮੀ
ਸੂਰਤ, 31 ਮਾਰਚ
Trainer aircraft belonging to private aviation academy crashes in Gujarat's Mehsana district; woman pilot injured: ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਵਿੱਚ ਨਿੱਜੀ ਹਵਾਬਾਜ਼ੀ ਅਕਾਦਮੀ ਨਾਲ ਸਬੰਧਤ ਟਰੇਨਰ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਮਹਿਲਾ ਪਾਇਲਟ ਜ਼ਖਮੀ ਹੋ ਗਈ। ਇਹ ਜਾਣਕਾਰੀ ਪੁਲੀਸ ਅਧਿਕਾਰੀ ਨੇ ਸਾਂਝੀ ਕੀਤੀ ਹੈ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਵਿੱਚ ਇੱਕ ਨਿੱਜੀ ਹਵਾਬਾਜ਼ੀ ਅਕਾਦਮੀ ਨਾਲ ਸਬੰਧਤ ਇੱਕ ਟ੍ਰੇਨਰ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਇੱਕ ਮਹਿਲਾ ਸਿਖਲਾਈ ਪਾਇਲਟ ਜ਼ਖਮੀ ਹੋ ਗਈ।
ਮਹਿਸਾਣਾ ਤਾਲੁਕਾ ਥਾਣਾ ਮੁਖੀ ਇੰਸਪੈਕਟਰ ਡੀਜੀ ਬਡਵਾ ਨੇ ਕਿਹਾ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਮਹਿਸਾਣਾ ਸ਼ਹਿਰ ਦੇ ਨੇੜੇ ਉਚਰਪੀ ਪਿੰਡ ਵਿੱਚ ਇੱਕ ਖੁੱਲ੍ਹੇ ਮੈਦਾਨ ਵਿੱਚ ਸਿੰਗਲ-ਇੰਜਣ ਵਾਲਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਕਾਰਨ ਸਿਖਲਾਈ ਹਾਸਲ ਕਰ ਰਹੀ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ। ਉਸ ਨੂੰ ਹਸਪਤਾਲ ਦਾਖਲਾ ਕਰਵਾਇਆ ਗਿਆ ਹੈ ਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਪੁਲੀਸ ਤੇ ਹਵਾਈ ਕੰਪਨੀ ਵਲੋਂ ਜਾਂਚ ਕੀਤੀ ਜਾਵੇਗੀ। ਪੀਟੀਆਈ