ਤਾਹਿਰਾ ਕਸ਼ਿਅਪ ਦੀ ਕਿਤਾਬ ਮੁਕੰਮਲ
06:43 AM Aug 19, 2020 IST
ਨਵੀਂ ਦਿੱਲੀ, 18 ਅਗਸਤ
Advertisement
ਲੇਖਕ ਅਤੇ ਫਿਲਮ ਨਿਰਦੇਸ਼ਕ ਤਾਹਿਰਾ ਕਸ਼ਿਅਪ ਖੁਰਾਣਾ ਨੇ ਆਪਣੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਕਿਤਾਬ ‘ਦਿ 12 ਕਮਾਂਡਮੈਂਟਸ ਆਫ ਬੀਇੰਗ ਏ ਵਿਮੈਨ’ ਮੁਕੰਮਲ ਕਰ ਲੈਣ ਮਗਰੋਂ ਕਿਹਾ ਕਿ ਲੋਕ ਉਸ ਦੀ ਲਿਖਤ ਨਾਲ ਜੁੜਨ ਦੇ ਸਮਰੱਥ ਹੋਣਗੇ ਕਿਉਂਕਿ ਉਸ ਨੇ ਇਹ ਕਿਤਾਬ ‘ਪੂਰੀ ਇਮਾਨਦਾਰੀ’ ਨਾਲ ਲਿਖੀ ਹੈ। ਕਸ਼ਿਆਪ ਖੁਰਾਣਾ ਨੇ ਆਪਣੀ ਪਹਿਲੀ ਕਿਤਾਬ ‘ਆਈ ਪਰੋਮਿਸ’ ਸਾਲ 2011 ਵਿੱਚ ਲਿਖੀ ਸੀ। ਉੁਸ ਨੇ ਆਪਣੇ ਪਤੀ ਅਯੂਸ਼ਮਾਨ ਖੁਰਾਣਾ ਦੀ ਜੀਵਨੀ ‘ਕਰੈਕਿੰਗ ਦਿ ਕੋਡ: ਮਈ ਜਰਨੀ ਇਨ ਬੌਲੀਵੁੱਡ’ ਲਿਖਣ ਵਿੱਚ ਵੀ ਸਹਾਇਤਾ ਕੀਤੀ ਸੀ। ਤਾਹਿਰਾ ਨੇ ਲੌਕਡਾਊਨ ਦੇ ਸਮੇਂ ਦਾ ਪੂਰਾ ਲਾਹਾ ਲੈਂਦਿਆਂ ਕਿਤਾਬ ਲਿਖਣ ਅਤੇ ਨਵੇਂ ਵਿਚਾਰ ਸਿਰਜਣ ’ਤੇ ਜ਼ੋਰ ਦਿੱਤਾ। ਤਾਹਿਰਾ ਦੀ ਇਸ ਕਿਤਾਬ ਦੀ ਸਾਲ ਦੇ ਅਖ਼ੀਰ ਤੱਕ ਘੁੰਡ-ਚੁਕਾਈ ਹੋਣ ਦੀ ਸੰਭਾਵਨਾ ਹੈ।
-ਆਈਏਐੱਨਐੱਸ
Advertisement
Advertisement