ਵਿਅਕਤੀ ਵੱਲੋਂ ਖੁਦਕੁਸ਼ੀ
08:20 AM Jan 18, 2024 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਜਨਵਰੀ
ਥਾਣਾ ਮੇਹਰਬਾਨ ਦੇ ਇਲਾਕੇ ਵਿੱਚ ਪੈਂਦੀ ਸਸਰਾਲੀ ਕਲੋਨੀ ਵਿੱਚ ਇੱਕ ਨੌਜਵਾਨ ਵੱਲੋਂ ਆਪਣੀ ਪਤਨੀ ਅਤੇ ਉਸਦੇ ਪੇਕਿਆਂ ਤੋਂ ਕਥਿਤ ਦੁਖੀ ਹੋ ਕੇ ਖੁਦਕੁਸ਼ੀ ਕੀਤੀ ਗਈ। ਇਸ ਸਬੰਧੀ ਅਵਤਾਰ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਗੁਰਦੀਪ ਸਿੰਘ (27 ਸਾਲ) ਦਾ ਵਿਆਹ ਅਮਨਜੋਤ ਕੌਰ ਨਾਲ ਹੋਇਆ ਸੀ। ਉਹ ਹਮੇਸ਼ਾ ਉਸ ਨਾਲ ਝਗੜਾ ਕਰਦੀ ਰਹਿੰਦੀ ਸੀ। ਅਮਨਜੋਤ ਕੌਰ, ਸਹੁਰਾ ਦਲਵਾਰਾ ਸਿੰਘ ਅਤੇ ਲਖਵੀਰ ਸਿੰਘ ਨੇ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ ਗਈ ਸੀ, ਜਿਸ ਤੋਂ ਦੁੱਖੀ ਹੋ ਕੇ ਗੁਰਦੀਪ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰ ਲਈ। ਥਾਣੇਦਾਰ ਗੁਰਬਖਸ਼ੀਸ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਮਨਜੋਤ ਕੌਰ, ਉਸਦੇ ਪਿਤਾ ਦਲਵਾਰਾ ਸਿੰਘ ਵਾਸੀਆਨ ਪਿੰਡ ਮਾਛੀਆਂ ਖੁਰਦ ਅਤੇ ਲਖਵੀਰ ਸਿੰਘ ਲੱਖਾ ਵਾਸੀ ਪਿੰਡ ਰੌੜ੍ਹ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement