ਪੀਏਯੂ ਦੇ ਦੋ ਵਿਦਿਆਰਥੀ ਨਿਯੁਕਤ ਹੋਣਗੇ ਸਹਾਇਕ ਨਿਰਦੇਸ਼ਕ
04:53 AM May 14, 2025 IST
ਖੇਤਰੀ ਪ੍ਰਤੀਨਿਧ
Advertisement
ਲੁਧਿਆਣਾ, 13 ਮਈ
ਪੀ.ਏ.ਯੂ. ਦੇ ਭੋਜਨ ਤਕਨਾਲੋਜੀ ਵਿਭਾਗ ਦੇ ਦੋ ਵਿਦਿਆਰਥੀਆਂ ਨੇ ਇੰਡੀਅਨ ਐਂਟਰਪ੍ਰਾਈਜ਼ ਡਿਵੈਲਮਪੈਂਟ ਸਰਵਿਸਿਜ਼ ਦੇ ਯੂਪੀਐੱਸਸੀ ਇਮਤਿਹਾਨ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹਨ। ਜਾਣਕਾਰੀ ਮੁਤਾਬਕ ਸੌਰਵ ਕੁਮਾਰ ਨੇ 16ਵਾਂ ਅਤੇ ਹਰਜਿੰਦਰ ਸਿੰਘ ਨੇ 17ਵਾਂ ਰੈਂਕ ਹਾਸਲ ਕੀਤਾ ਹੈ। ਇਹ ਦੋਵੇਂ ਵਿਦਿਆਰਥੀ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਬਾਰੇ ਮੰਤਰਾਲੇ ਅਧੀਨ ਸਹਾਇਕ ਨਿਰਦੇਸ਼ਕ ਨਿਯੁਕਤ ਹੋਣਗੇ। ਇਨ੍ਹਾਂ ਦੋਵੇਂ ਵਿਦਿਆਰਥੀਆਂ ਨੇ ਪੀ.ਏ.ਯੂ. ਤੋਂ ਭੋਜਨ ਤਕਨਾਲੋਜੀ ਵਿੱਚ ਬੀ.ਟੈੱਕ ਦੀ ਡਿਗਰੀ ਹਾਸਲ ਕੀਤੀ ਸੀ। ਪੀ.ਏ.ਯੂ. ਦੇ ਵੀਸੀ ਡਾ. ਸਤਿਬੀਰ ਸਿੰਘ ਗੋਸਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਤੇ ਭੋਜਨ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੀ ਮੁਖੀ ਡਾ. ਸਵਿਤਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।
Advertisement
Advertisement