Stock Market: ਲਗਾਤਾਰ ਸੱਤ ਦਿਨਾਂ ਦੀ ਤੇਜ਼ੀ ਤੋਂ ਬਾਅਦ ਹੇਠਾਂ ਆਇਆ ਸ਼ੇਅਰ ਬਜ਼ਾਰ
ਮੁੰਬਈ, 26 ਮਾਰਚ
Stock Market: ਲਗਾਤਾਰ ਸੱਤ ਦਿਨਾਂ ਦੀ ਤੇਜ਼ੀ ਤੋਂ ਬਾਅਦ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਨੇ ਸ਼ੁਰੂਆਤੀ ਲਾਭ ਛੱਡ ਦਿੱਤੇ ਅਤੇ ਨਕਾਰਾਤਮਕ ਖੇਤਰ ਵਿਚ ਖਿਸਕ ਗਏ। 30 ਸ਼ੇਅਰਾਂ ਵਾਲਾ BSE ਬੈਂਚਮਾਰਕ Sensex ਸ਼ੁਰੂਆਤੀ ਕਾਰੋਬਾਰ ਵਿਚ 150.68 ਅੰਕ ਚੜ੍ਹ ਕੇ 78,167.87 ’ਤੇ ਪਹੁੰਚ ਗਿਆ ਅਤੇ NSE Nifty 67.85 ਅੰਕ ਚੜ੍ਹ ਕੇ 23,736.50 'ਤੇ ਪਹੁੰਚ ਗਿਆ। ਹਾਲਾਂਕਿ ਬਾਅਦ ਵਿੱਚ ਦੋਵੇਂ ਸੂਚਕ ਲਾਭ ਛੱਡ ਕੇ ਹੇਠਾਂ ਕਾਰੋਬਾਰ ਕਰ ਰਹੇ ਸਨ।
BSE ਬੈਂਚਮਾਰਕ 73.05 ਅੰਕ ਡਿੱਗ ਕੇ 77,928.26 'ਤੇ ਕਾਰੋਬਾਰ ਕਰ ਰਿਹਾ ਸੀ ਅਤੇ Nifty 37.55 ਅੰਕ ਡਿੱਗ ਕੇ 23,631.10 ’ਤੇ ਪਹੁੰਚ ਗਿਆ। ਸੈਂਸੈਕਸ ਪੈਕ ਤੋਂ ਜ਼ੋਮੈਟੋ, ਐੱਨਟੀਪੀਸੀ, ਟੈੱਕ ਮਹਿੰਦਰਾ, ਮਾਰੂਤੀ, ਬਜਾਜ ਫਾਈਨੈਂਸ, ਲਾਰਸਨ ਐਂਡ ਟੂਬਰੋ, ਸਨ ਫਾਰਮਾ, ਐਕਸਿਸ ਬੈਂਕ, ਕੋਟਕ ਮਹਿੰਦਰਾ ਬੈਂਕ ਅਤੇ ਇਨਫੋਸਿਸ ਪਛੜ ਗਏ। ਦੂਜੇ ਪਾਸੇ ਇੰਡਸਇੰਡ ਬੈਂਕ, ਭਾਰਤੀ ਏਅਰਟੈੱਲ, ਬਜਾਜ ਫਿਨਸਰਵ, ਪਾਵਰ ਗਰਿੱਡ, ਅਡਾਨੀ ਪੋਰਟਸ ਅਤੇ ਮਹਿੰਦਰਾ ਐਂਡ ਮਹਿੰਦਰਾ ਪ੍ਰਮੁੱਖ ਲਾਭ ਪ੍ਰਾਪਤ ਕਰਨ ਵਾਲਿਆਂ ਵਿਚ ਸ਼ਾਮਲ ਸਨ। ਏਸ਼ੀਆਈ ਬਾਜ਼ਾਰਾਂ ਵਿੱਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗ ਕਾਂਗ ਸਕਾਰਾਤਮਕ ਖੇਤਰ ਵਿੱਚ ਵਪਾਰ ਕਰ ਰਹੇ ਸਨ।
ਉਧਰ ਡਾਲਰ ਦੇ ਮੁਕਾਬਲੇ ਰੁਪਈਆ 6 ਪੈਸੇ ਡਿੱਗ ਕੇ 85.78 ’ਤੇ ਆ ਗਿਆ। -ਪੀਟੀਆਈ