ਨਾਜਾਇਜ਼ ਕਲੋਨੀ ’ਚ ਬਣਾਈਆਂ ਸੜਕਾਂ ਪੁੱਟੀਆਂ
05:30 AM Mar 20, 2025 IST
ਅੰਬਾਲਾ:
Advertisement
ਜ਼ਿਲ੍ਹਾ ਨਗਰ ਯੋਜਨਾਕਾਰ ਅੰਬਾਲਾ ਦੀ ਟੀਮ ਵੱਲੋਂ ਅੰਬਾਲਾ ਛਾਉਣੀ ’ਚ ਪੈਂਦੇ ਪਿੰਡ ਬੋਹ ਵਿੱਚ ਲਗਪਗ ਦੋ ਏਕੜ ਵਿੱਚ ਨਾਜਾਇਜ਼ ਤਰੀਕੇ ਨਾਲ ਉਸਾਰੀ ਜਾ ਰਹੀ ਕਲੋਨੀ ਵਿੱਚ ਬਣਾਈਆਂ ਗਈਆਂ ਸੜਕਾਂ ਨੂੰ ਪੁੱਟ ਦਿੱਤਾ ਗਿਆ। ਇਸ ਕਾਰਵਾਈ ਦੌਰਾਨ ਜ਼ਿਲ੍ਹਾ ਨਗਰ ਯੋਜਨਾਕਾਰ ਰੋਹਿਤ ਚੌਹਾਨ ਤੇ ਖੇਤਰ ਇੰਚਾਰਜ ਰਵਿੰਦਰ ਕੁਮਾਰ ਪੁਲੀਸ ਦੇ ਨਾਲ ਮੌਕੇ ’ਤੇ ਮੌਜੂਦ ਰਹੇ। ਸ੍ਰੀ ਚੌਹਾਨ ਨੇ ਸਪਸ਼ਟ ਕੀਤਾ ਨਾਜਾਇਜ਼ ਕਲੋਨੀਆਂ ਅਤੇ ਉਸਾਰੀਆਂ ਖ਼ਿਲਾਫ਼ ਅਗਲੇ ਦਿਨਾਂ ਵਿੱਚ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ। -ਪੱਤਰ ਪ੍ਰੇਰਕ
Advertisement
Advertisement