ਹਵਾਈ ਅੱਡੇ ਦੇ ਤਰਜ ’ਤੇ ਵਿਕਸਤ ਹੋਵੇਗਾ ਅੰਬਾਲਾ ਛਾਉਣੀ ਦਾ ਰੇਲਵੇ ਸਟੇਸ਼ਨ: ਅਨਿਲ ਵਿੱਜ
ਅੰਬਾਲਾ, 23 ਮਾਰਚ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਐਲਾਨ ਕੀਤਾ ਹੈ ਕਿ ਅੰਬਾਲਾ ਛਾਉਣੀ ਦੇ ਰੇਲਵੇ ਸਟੇਸ਼ਨ ਨੂੰ ਹਵਾਈ ਅੱਡੇ ਦੀ ਤਰ੍ਹਾਂ ਆਧੁਨਿਕ ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਲਈ 300 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ ਅਤੇ ਇਹ ਕੰਮ ਵੱਖ-ਵੱਖ ਪੜਾਵਾਂ ਵਿੱਚ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਨਵੇਂ ਰੂਪ ਵਿੱਚ ਸਟੇਸ਼ਨ ਵਿੱਚ ਵਾਧੂ ਲਿਫਟਾਂ, ਚੌੜੇ ਪਲੇਟਫਾਰਮ, ਵਧੀਆ ਪਾਰਕਿੰਗ ਅਤੇ ਆਉਣ-ਜਾਣ ਦੇ ਰਸਤੇ ਸ਼ਾਮਲ ਹੋਣਗੇ। ਟਾਂਗਰੀ ਨਦੀ ਬੰਨ੍ਹ ਚੌਕ ’ਤੇ ਟ੍ਰੈਫਿਕ ਲਾਈਟ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਗਏ । ਇਸ ਦੇ ਇਲਾਵਾ, ਉਨ੍ਹਾਂ ਨੇ ਨਗਰ ਪਰਿਸ਼ਦ ਅਤੇ ਸਿੰਜਾਈ ਵਿਭਾਗ ਨੂੰ ਨਿਕਾਸੀ ਨਾਲਿਆਂ ਦੀ ਸਫ਼ਾਈ ਅਤੇ ਮਹੇਸ਼ਨਗਰ ਪੰਪ ਹਾਊਸ ਦੀ ਜਾਂਚ ਕਰਨ ਦੇ ਆਦੇਸ਼ ਵੀ ਦਿੱਤੇ। ਸਥਾਨਕ ਵਿਕਾਸ ਕੰਮਾਂ ’ਚ ਸੁਸਤ ਚਾਲ ’ਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਤੇ ਸਾਰੇ ਕੰਮਾਂ ਨੂੰ ਮਿਆਰੀ ਅਤੇ ਸਮਾਂ ਵੱਧ ਢੰਗ ਨਾਲ ਮੁਕੰਮਲ ਕਰਨ ਲਈ ਨਿਰਦੇਸ਼ ਦਿੱਤੇ।