ਜੇਲ੍ਹ ਵਿੱਚੋਂ ਰਿਹਾਅ ਹੋਏ ਕਿਸਾਨ ਆਗੂ ਦਾ ਸਨਮਾਨ
06:44 AM Mar 26, 2025 IST
ਬਨੂੜ (ਪੱਤਰ ਪ੍ਰੇਰਕ):
Advertisement
ਸ਼ੰਭੂ ਬਾਰਡਰ ਉੱਤੋਂ 19 ਮਾਰਚ ਨੂੰ ਪੁਲੀਸ ਵੱਲੋਂ ਕਿਸਾਨ ਮੋਰਚਾ ਉਠਾਏ ਸਮੇਂ ਗ੍ਰਿਫ਼ਤਾਰ ਕੀਤੇ ਗਏ ਇਸ ਖੇਤਰ ਦੇ ਕਿਸਾਨ ਆਗੂ ਨੰਬਰਦਾਰ ਸਤਨਾਮ ਸਿੰਘ ਸੱਤਾ ਖਲੌਰ ਦਾ ਕਿਸਾਨ ਕਾਰਕੁਨਾਂ ਵੱਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਬੀਤੀ ਰਾਤ 28 ਹੋਰ ਕਿਸਾਨਾਂ ਜਿਨ੍ਹਾਂ ਵਿੱਚ 11 ਮਹਿਲਾਵਾਂ ਵੀ ਸ਼ਾਮਿਲ ਸਨ, ਸਮੇਤ ਪਟਿਆਲਾ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ ਸੀ। ਕਿਸਾਨ ਆਗੂ ਅਮਰਜੀਤ ਸਿੰਘ ਪੰਜੋਖ਼ਰਾ, ਮੱਖਣ ਸਿੰਘ ਗੀਗੇਮਾਜਰਾ ਨੇ ਕਿਸਾਨ ਆਗੂਆਂ ਨੂੰ ਸਨਮਾਨਿਤ ਕੀਤਾ।
Advertisement
Advertisement