ਵਿਦਿਆਰਥੀਆਂ ਦਾ ਧਾਰਮਿਕ ਟੂਰ ਲਵਾਇਆ
07:30 AM Mar 30, 2025 IST
ਪੰਚਕੂਲਾ: ਪੰਚਕੂਲਾ ਦੇ ਭਾਰਤ ਸਕੂਲ ਸੈਕਟਰ 12 ਦੇ ਬੱਚਿਆਂ ਨੇ ਇੱਕ ਦਿਨ ਦਾ ਟੂਰ ਬਣਾਇਆ। ਇਨ੍ਹਾਂ ਬੱਚਿਆਂ ਨੂੰ ਪੰਜਾਬ ਦੀਆਂ ਇਤਿਹਾਸਿਕ ਥਾਵਾਂ ਨੂੰ ਵਿਖਾਇਆ ਗਿਆ। ਇਸ ਮੌਕੇ 60 ਤੋਂ ਵੱਧ ਬਚਿਆ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਇਥੋਂ ਦੇ ਧਾਰਮਿਕ ਸਥਾਨ ’ਤੇ ਜਾ ਕੇ ਮੱਥਾ ਟੇਕਿਆ। ਬੱਚਿਆਂ ਨੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਲਈ ਅਤੇ ਵਿਰਾਸਤ-ਏ ਖਾਲਸਾ ਦੇ ਦਰਸ਼ਨ ਵੀ ਕੀਤੇ। ਇਹਨਾਂ ਬੱਚਿਆਂ ਦੇ ਨਾਲ ਅਧਿਆਪਕ ਨਿਸ਼ਾ ਬੱਤਰਾ, ਮਮਤਾ ਜੋਸ਼ੀ, ਕੰਚਨ ਭਟਨਾਗਰ, ਮਨਿੰਦਰ ਕੌਰ, ਕੋਚ ਹਰੀਸ਼ ਕੁਮਾਰ ਅਤੇ ਸਕੂਲ ਦੇ ਸੁਪਰਵਾਈਜ਼ਰ ਕਿਰਨ ਸ਼ਾਮਿਲ ਸਨ। ਭਾਰਤ ਸਕੂਲ ਦੀ ਡਾਇਰੈਕਟਰ ਕੰਮ ਪ੍ਰਿੰਸੀਪਲ ਗੀਤਿਕਾ ਸੇਠੀ ਨੇ ਦੱਸਿਆ ਕਿ ਇਸ ਟੂਰ ਦੌਰਾਨ ਬੱਚਿਆਂ ਨੂੰ ਪੰਜਾਬ ਦੀਆਂ ਇਤਿਹਾਸਿਕ ਥਾਵਾਂ ਬਾਰੇ ਜਾਣਕਾਰੀ ਮਿਲੀ ਹੈ। ਸਕੂਲ ਦੇ ਡਾਇਰੈਕਟਰ ਸੰਜੈ ਸੇਠੀ ਨੇ ਦੱਸਿਆ ਹੋਰ ਬੱਚਿਆਂ ਨੂੰ ਵੀ ਜਲਦੀ ਅਗਲਾ ਟੂਰ ਕਰਵਾਇਆ ਜਾਏਗਾ। -ਪੱਤਰ ਪ੍ਰੇਰਕ
Advertisement
Advertisement
Advertisement