ਵਡੇਰੀ ਉਮਰ ਦੇ ਪੈਨਸ਼ਨਰਾਂ ਦਾ ਸਨਮਾਨ
ਪੱਤਰ ਪ੍ਰੇਰਕ
ਧਾਰੀਵਾਲ, 13 ਅਪਰੈਲ
ਪਾਵਰਕੌਮ ਤੇ ਟ੍ਰਾਂਸਕੋ ਪੈਨਸਨਰਜ਼ ਯੂਨੀਅਨ ਪੰਜਾਬ ਨਾਲ ਸਬੰਧਿਤ ਏਟਕ ਸਰਕਲ ਗੁਰਦਾਸਪੁਰ ਵੱਲੋਂ 75 ਸਾਲਾਂ ਤੋਂ ਉੱਪਰ ਉਮਰ ਵਾਲੇ ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਰਾਂ ਨੂੰ ਸਨਮਾਨਿਤ ਕਰਨ ਲਈ ਸਮਾਰੋਹ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਨੇੜੇ ਪੈਲੇਸ ਵਿੱਚ ਕੀਤਾ ਗਿਆ। ਯੂਨੀਅਨ ਦੇ ਸਕਰਲ ਪ੍ਰਧਾਨ ਹਜ਼ਾਰਾ ਸਿੰਘ ਗਿੱਲ ਦੀ ਅਗਵਾਈ ਹੇਠ ਹੋਏ ਇਸ ਸਮਾਰੋਹ ਵਿੱਚ ਮੰਡਲ ਧਾਰੀਵਾਲ, ਮੰਡਲ ਕਾਦੀਆਂ, ਮੰਡਲ ਗੁਰਦਾਸਪੁਰ ਅਤੇ ਸਿਟੀ ਮੰਡਲ ਬਟਾਲਾ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ 75 ਸਾਲਾਂ ਤੋਂ ਵੱਧ ਉਮਰ ਵਾਲੇ ਪੈਨਸਨਰਾਂ ਨੂੰ ਜਥੇਬੰਦੀ ਵੱਲੋਂ ਮੋਮੈਂਟੋ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਫੈਮਿਲੀ ਪੈਨਸਨਰ ਬੀਬੀਆਂ ਨੂੰ ਯਾਦਗਾਰੀ ਮੋਮੈਂਟੋ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਜਥੇਬੰਦੀ ਦੇ ਵਰਕਿੰਗ ਜਨਰਲ ਸਕੱਤਰ ਨਰਿੰਦਰ ਕੁਮਾਰ ਬੱਲ ਵਿਸ਼ੇਸ਼ ਤੌਰ ’ਤੇ ਸਾਥੀਆਂ ਸਮੇਤ ਪਹੁੰਚੇ। ਸਮਾਰੋਹ ਵਿੱਚ ਜਥੇਬਦੀ ਦੇ ਸਰਕਲ ਸਕੱਤਰ ਦਵਿੰਦਰ ਸਿੰਘ ਸੈਣੀ, ਵਿੱਤ ਸਕੱਤਰ ਮਹਿਦੰਰ ਪਾਲ ਸਿੰਘ, ਬਲਵਿੰਦਰ ਸਿੰਘ ਉਦੀਪੁਰ ਸੀਨੀ. ਮੀਤ ਪ੍ਧਾਨ ਫੈਡਰੇਸਨ ਏਟਕ ਪੰਜਾਬ, ਹਰਕਿਰਪਾਲ ਸਿੰਘ, ਬਾਵਾ ਸਿੰਘ, ਪਰਮਜੀਤ ਸਿੰਘ, ਨਿਰਮਲ ਸਿੰਘ ਬਸਰਾ, ਕੁਲਵੰਤ ਸਿੰਘ ਕਲੇਰ, ਹਰਦੀਪ ਸਿੰਘ ਖਹਿਰਾ ਤੇ ਜਰਨੈਲ ਸਿੰਘ ਸੰਧੂ ਆਦਿ ਸਾਥੀ ਹਾਜ਼ਰ ਸਨ।