ਬਾਬਾ ਆਇਆ ਸਿੰਘ ਦੀ ਬਰਸੀ ਮਨਾਈ
05:47 AM Apr 25, 2025 IST
ਧਾਰੀਵਾਲ: ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿੱਚ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਅਤੇ ਸਟੂਡੈਂਟ ਕਮੇਟੀ ਦੇ ਪ੍ਰਬੰਧਾਂ ਵਿੱਚ ਬਾਬਾ ਆਇਆ ਸਿੰਘ ਦੀ 57ਵੀਂ ਬਰਸੀ ਮਨਾਈ। ਸਟੂਡੈਂਟ ਕਮੇਟੀ ਨੇ ਦੱਸਿਆ ਬਾਬਾ ਆਇਆ ਸਿੰਘ ਇੱਕ ਸੰਤ, ਕਰਮਯੋਗੀ, ਸੰਵੇਦਨਸ਼ੀਲ ਤੇ ਸਮਾਜ ਸੇਵੀ ਸਨ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਚਾਰ ਸਧਾਰਨ ਪਾਠਾਂ ਦੇ ਭੋਗ ਪਾਏ। ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਬਾਬਾ ਆਇਆ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ। ਬਾਬਾ ਜੀ ਦੇ ਜੀਵਨ ਫ਼ਲਸਫੇ ’ਤੇ ਅਧਾਰਿਤ ਭਾਸ਼ਣ, ਕਵਿਤਾ, ਮੈਗਜ਼ੀਨ, ਵਾਲ ਮੈਗਜੀਨ, ਕਾਰਡ ਮੇਕਿੰਗ ਮੁਕਾਬਲੇ ਅਤੇ ਕਵੀ ਦਰਬਾਰ ਕਰਵਾਇਆ। ਇਸ ਮੌਕੇ ਕਾਲਜ ਦੀਆਂ 57 ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨ ਪੱਤਰ ਅਤੇ ਇੱਕ-ਇੱਕ ਚਿੱਟੀ ਯੂਨੀਫਾਰਮ ਨਾਲ ਸਨਮਾਨਿਆ। -ਪੱਤਰ ਪ੍ਰੇਰਕ
Advertisement
Advertisement