ਪਿੰਡ ਪੰਡਵਾਂ ’ਚ ਕਣਕ ਦੀ ਨਾੜ ਨੂੰ ਅੱਗ ਲੱਗੀ
06:49 AM May 01, 2025 IST
ਪੱਤਰ ਪ੍ਰੇਰਕ
ਫਗਵਾੜਾ, 30 ਅਪਰੈਲ
ਪਿੰਡ ਪੰਡਵਾਂ ਵਿੱਚ ਕਣਕ ਦੀ ਨਾੜ ਨੂੰ ਅੱਗ ਲੱਗਣ ਕਾਰਨ 10 ਖੇਤਾਂ ’ਚ ਅੱਗ ਫ਼ੈਲ ਗਈ ਜਿਸ ਨੂੰ ਮੌਕੇ ’ਤੇ ਫ਼ਾਇਰ ਬ੍ਰਿਗੇਡ ਦੀ ਟੀਮ ਤੇ ਜੌਹਲ ਫ਼ਾਰਮ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਇਸ ਨੂੰ ਕਾਬੂ ਕੀਤਾ।
ਪਿੰਡ ਦੇ ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਪਰਵਾਸੀ ਭਾਰਤੀ ਦੀਦਾਰ ਸਿੰਘ ਸਮੇਤ ਹੋਰ ਕੁਝ ਵਿਅਕਤੀਆਂ ਦੀ ਇਸ ਜ਼ਮੀਨ ’ਚ ਅਚਾਨਕ ਅੱਗ ਲੱਗ ਗਈ ਪਰ ਕੋਈ ਹੋਰ ਨੁਕਸਾਨ ਹੋਣੋਂ ਬੱਚ ਗਿਆ ਤੇ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।
Advertisement
Advertisement