ਬਹਾਦਰਪੁਰ ’ਚ ਧਾਰਮਿਕ ਸਮਾਗਮ ਸਮਾਪਤ
08:31 AM Mar 17, 2025 IST
ਮਸਤੂਆਣਾ ਸਾਹਿਬ: ਪਿੰਡ ਬਹਾਦਰਪੁਰ ਵਿੱਚ ਚੰਦੋ ਮਾਈ ਦੀ ਯਾਦ ’ਚ ਜਿੱਥੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਗਮਦੂਰ ਸਿੰਘ ਖਹਿਰਾ ਦੀ ਨਿਗਰਾਨੀ ਅਤੇ ਸਮੂਹ ਮੈਂਬਰਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਸਦਕਾ ਸਮਾਪਤ ਹੋਇਆ, ਉਥੇ ਕਿਸਾਨ ਬਿੱਕਰ ਸਿੰਘ ਬਹਾਦਰਪੁਰ ਦੀ ਯਾਦ ’ਚ ਲਗਾਏ ਗਏ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦੌਰਾਨ ਡਾਕਟਰ ਰਾਜੀਵ ਸਿੰਗਲਾ ਸੁਨਾਮ ਅਤੇ ਉਨ੍ਹਾਂ ਦੀ ਟੀਮ ਵੱਲੋਂ ਤਿੰਨੋਂ ਦਿਨ 350 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਹਰੀ ਸਿੰਘ ਬਹਾਦਰਪੁਰ, ਬਲਵਿੰਦਰ ਸਿੰਘ ਭੱਠਲ, ਦਰਸ਼ਨ ਸਿੰਘ, ਜਸਵਿੰਦਰ ਸਿੰਘ ਤੇ ਬਲਵੰਤ ਸਿੰਘ ਸਿੱਧੂ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement