ਵਿੱਕੀ ਬਾਜਵਾ ਨੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਲਈ ਪੈਸੇ ਦੇਣ ਦੇ ਦੋਸ਼ ਨਕਾਰੇ
08:33 AM Mar 17, 2025 IST
ਭਵਾਨੀਗੜ੍ਹ (ਪੱਤਰ ਪ੍ਰੇਰਕ): ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ 55 ਲੱਖ ਰੁਪਏ ਦੇਣ ਦੇ ਲਗਾਤਾਰ ਲਗਾਏ ਜਾ ਰਹੇ ਦੋਸ਼ਾਂ ਦੇ ਚੱਲਦਿਆਂ ਅੱਜ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਵੱਲੋਂ ਆਪਣੀ ਟੀਮ ਸਮੇਤ ਸ਼ਹੀਦ ਬਾਬਾ ਸਿੱਧ ਨਾਗਰਾ ਦੇ ਅਸਥਾਨ ’ਤੇ ਪਹੁੰਚ ਕੇ ਸਹੁੰ ਕੇ ਇਨ੍ਹਾਂ ਦੋਸ਼ਾਂ ਨੂੰ ਗ਼ਲਤ ਕਰਾਰ ਦਿੱਤਾ। ਟਰੱਕ ਯੂਨੀਅਨ ਦੇ ਸਮੂਹ ਅਪਰੇਟਰਾਂ ਦੀ ਬਾਬਾ ਸਿੱਧ ਦੀ ਸਮਾਧ ਨਾਲ ਬਹੁਤ ਆਸਥਾ ਜੁੜੀ ਹੋਈ ਹੈ ਅਤੇ ਜਦੋਂ ਵੀ ਕੋਈ ਯੂਨੀਅਨ ਵਿੱਚ ਰੌਲਾ ਪੈ ਜਾਂਦਾ ਹੈ ਤਾਂ ਉਹ ਇਸ ਦਾ ਨਿਪਟਾਰਾ ਇਸ ਅਸਥਾਨ ’ਤੇ ਆ ਕੇ ਹੀ ਕਰਦੇ ਹਨ। ਇਸੇ ਤਰ੍ਹਾਂ ਇੱਕ ਅਪਰੇਟਰ ਮਨਜੀਤ ਸਿੰਘ ਕਾਕਾ ਵੱਲੋਂ ਮੀਡੀਆ ਵਿੱਚ 55 ਲੱਖ ਰੁਪਏ ਦੇ ਲਗਾਏ ਦੋਸ਼ਾਂ ਦੇ ਮੱਦੇਨਜ਼ਰ ਅੱਜ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਨੇ ਸਮਾਧ ’ਤੇ ਨਤਮਸਤਕ ਹੁੰਦਿਆਂ ਸਪਸ਼ਟ ਕੀਤਾ ਕਿ 55 ਲੱਖ ਰੁਪਏ ਦੇਣ ਦੇ ਦੋਸ਼ ਬੇਬੁਨਿਆਦ ਹਨ।
Advertisement
Advertisement