ਪਿੰਡ ਦੇ ਵਿਕਾਸ ਲਈ ਵਿੱਤ ਮੰਤਰੀ ਚੀਮਾ ਨੂੰ ਮੰਗ ਪੱਤਰ
08:32 AM Mar 17, 2025 IST
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 16 ਮਾਰਚ
ਪਿੰਡ ਰਟੋਲਾਂ ਦੀ ਪੰਚਾਇਤ ਨੇ ਆਪਣੇ ਪਿੰਡ ਦੇ ਵਿਕਾਸ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੰਗ ਪੱਤਰ ਭੇਜਿਆ। ਇਹ ਮੰਗ ਪੱਤਰ ਪੰਚਾਇਤ ਵੱਲੋਂ ਕੈਬਨਿਟ ਮੰਤਰੀ ਦੇ ਨਿੱਜੀ ਸਹਾਇਕ ਨੂੰ ਸੌਂਪਿਆ ਗਿਆ। ਸਰਪੰਚ ਰੁਪਿੰਦਰ ਜੀਤ ਕੌਰ ਦੀ ਪ੍ਰਧਾਨਗੀ ਹੇਠ ਗ੍ਰਾਮ ਪੰਚਾਇਤ ਦੀ ਹੋਈ ਇਕ ਅਹਿਮ ਪਿੰਡ ਨੂੰ ਖੂਬਸੂਰਤ ਬਣਾਉਣ ਦਾ ਮੁੱਦਾ ਵਿਚਾਰਿਆ ਗਿਆ। ਮੀਟਿੰਗ ਵਿਚ ਮੌਜੂਦ ਪੰਚਾਇਤ ਮੈਂਬਰਾਂ ਸਮੇਤ ਪਿੰਡ ਦੇ ਮੋਹਤਬਰਾਂ ਨੇ ਪਿੰਡ ਵਿੱਚ ਸਟੇਡੀਅਮ, ਸੀਸੀਟੀਵੀ ਕੈਮਰੇ, ਸੋਲਰ ਲਾਈਟਾਂ, ਬਾਲੀਵਾਲ ਗਰਾਊਂਡ ਤੇ ਪੰਚਾਇਤ ਭਵਨ ਲਈ ਮੌਜੂਦਾ ਵਿੱਤ ਮੰਤਰੀ ਅਤੇ ਇਲਾਕੇ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਕੋਲ ਪਹੁੰਚ ਕਰਨ ਦਾ ਫੈਸਲਾ ਕੀਤਾ। ਇਸ ਮੌਕੇ ਜਸਵੰਤ ਸਿੰਘ, ਪਰਮਜੀਤ ਕੌਰ, ਗੁਰਵਿੰਦਰ ਸਿੰਘ, ਕਾਕਾ ਰਾਮ ਅਤੇ ਸ਼ਿੰਦਰ ਕੌਰ ਪੰਚ ਹਾਜ਼ਰ ਸਨ।
Advertisement
Advertisement