ਪੰਜਾਬ ਪੁਲੀਸ ਦੇ ਏਐੱਸਆਈ ਵੱਲੋਂ ਸਾਥੀ ਦੀ ਰਾਈਫਲ ਨਾਲ ਖੁਦਕੁਸ਼ੀ
03:14 PM Apr 04, 2025 IST
ਕਪੂਰਥਲਾ, 4 ਅਪਰੈਲ
Advertisement
ਪੰਜਾਬ ਪੁਲੀਸ ਦੇ ਇਕ ਸਹਾਇਕ ਸਬ-ਇੰਸਪੈਕਟਰ ਨੇ ਸ਼ੁੱਕਰਵਾਰ ਨੂੰ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਐੱਸਐੱਸਪੀ ਦੇ ਦਫ਼ਤਰ ਨੇੜੇ ਅਸਾਲਟ ਰਾਈਫਲ ਨਾਲ ਕਥਿਤ ਤੌਰ ’ਤੇ ਖ਼ੁਦ ਨੂੰ ਗੋਲੀ ਮਾਰ ਲਈ। ਇਸ ਸਬੰਧੀ ਸੰਪਰਕ ਕਰਨ ’ਤੇ ਐਸਪੀ (ਇਨਵੈਸਟੀਗੇਸ਼ਨ) ਸਰਬਜੀਤ ਰਾਏ ਨੇ ਏਐਸਆਈ ਨਰਿੰਦਰਜੀਤ ਸਿੰਘ ਵੱਲੋਂ ਖੁਦਕੁਸ਼ੀ ਕਰਨ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਅਨੁਸਾਰ ਪੁਲੀਸ ਲਾਈਨਜ਼ ਵਿਚ ਤਾਇਨਾਤ ਨਰਿੰਦਰਜੀਤ ਨੇ ਆਪਣੇ ਸਾਥੀ ਤੋਂ ਅਸਾਲਟ ਰਾਈਫ਼ਲ ਖੋਹ ਕੇ ਖ਼ੁਦ ਨੂੰ ਗੋਲੀ ਮਾਰ ਲਈ। ਐੱਸਪੀ ਨੇ ਕਿਹਾ ਕਿ ਪੁਲੀਸ ਨੇ ਸਿੰਘ ਵੱਲੋਂ ਅਜਿਹਾ ਕਦਮ ਚੁੱਕਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ
Advertisement
Advertisement