Punjab News: RSS ਆਗੂ ਰੁਲਦਾ ਸਿੰਘ ਕਤਲ ਕੇਸ ’ਚ ਜਗਤਾਰ ਤਾਰਾ ਤੇ ਰਮਨਦੀਪ ਗੋਲਡੀ ਬਰੀ
04:48 PM Mar 25, 2025 IST
ਰੁਲਦਾ ਸਿੰਘ ਕਤਲ ਕੇਸ ਵਿੱਚੋਂ ਬਰੀ ਹੋਣ ਮਗਰੋਂ ਜਗਤਾਰ ਸਿੰਘ ਤਾਰਾ ਨੂੰ ਅਦਾਲਤ ਤੋਂ ਬਾਹਰ ਲੈ ਕੇ ਆਉਂਦੇ ਹੋਏ ਪੁਲੀਸ ਮੁਲਾਜ਼ਮ।
ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਮਾਰਚ
ਆਰਐਸਐਸ ਦੇ ਆਗੂ ਰੁਲਦਾ ਸਿੰਘ ਦੇ ਕਤਲ ਕੇਸ ਵਿੱਚ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਗੋਲਡੀ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਹ ਫ਼ੈਸਲਾ ਪਟਿਆਲਾ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਿੰਦਰ ਕੌਰ ਸਿੱਧੂ ਦੀ ਅਦਾਲਤ ਵੱਲੋਂ ਸੁਣਾਇਆ ਗਿਆ ਹੈ।
ਤਾਰਾ ਤੇ ਗੋਲਡੀ ਦੀ ਤਰਫੋਂ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਨੇ ਇਹ ਕੇਸ ਲੜਿਆ।
ਦੱਸ ਦਈਏ ਕਿ ਰੁਲਦਾ ਸਿੰਘ ਰਾਸ਼ਟਰੀ ਸਿੱਖ ਸੰਗਤ ਦਾ ਸੂਬਾਈ ਪ੍ਰਧਾਨ ਸੀ। ਉਸ ਦੀ 2009 ਵਿੱਚ ਪਟਿਆਲਾ ਦੀ ਅਨਾਜ ਮੰਡੀ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ।
Advertisement

ਇਸ ਸਬੰਧੀ ਸ਼ੁਰੂ ਵਿੱਚ ਪੁਲੀਸ ਵੱਲੋਂ ਫੜੇ ਗਏ ਪੰਜ ਜਣਿਆਂ ਨੂੰ ਪੁਲੀਸ ਨੇ ਖੁਦ ਹੀ ਦੋਸ਼ ਮੁਕਤ ਕਰਾਰ ਦੇ ਦਿੱਤਾ ਸੀ। ਇਸ ਤੋਂ ਬਾਅਦ ਮਾਮਲੇ ਵਿਚ ਪੰਜ ਹੋਰਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਉਹ ਵੀ ਬਰੀ ਹੋ ਗਏ।
ਦੂਜੇ ਪਾਸੇ ਜਗਤਾਰ ਤਾਰਾ ਅਤੇ ਗੋਲਡੀ ਦੇ ਖਿਲਾਫ ਇਸ ਕੇਸ ਵਿੱਚ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਸਨ। ਪਰ ਅੱਜ ਇਹ ਦੋਵੇਂ ਵੀ ਇਨ੍ਹਾਂ ਦੋਸ਼ਾਂ ਤੋਂ ਬਰੀ ਹੋ ਗਏ ਹਨ।
Advertisement
Advertisement