Punjab Haryana High Court: ਪੰਜਾਬ ਹਰਿਆਣਾ ਹਾਈ ਕੋਰਟ ਨੂੰ ਦੋ ਨਵੇਂ ਜੱਜ ਮਿਲੇ
ਚੰਡੀਗੜ੍ਹ, 17 ਫਰਵਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਨੇ ਅੱਜ ਇੱਥੇ ਹਰਮੀਤ ਸਿੰਘ ਗਰੇਵਾਲ ਅਤੇ ਦੀਪੇਂਦਰ ਸਿੰਘ ਨਲਵਾ ਨੂੰ ਵਧੀਕ ਜੱਜ ਵਜੋਂ ਸਹੁੰ ਚੁਕਾਈ ਹੈ। ਦੋ ਨਵੀਆਂ ਨਿਯੁਕਤੀਆਂ ਨਾਲ ਹੁਣ ਹਾਈ ਕੋਰਟ ਵਿੱਚ ਜੱਜਾਂ ਦੀ ਗਿਣਤੀ ਵਧ ਕੇ 53 ਹੋ ਗਈ ਹੈ।
With their appointment, the number of judges will increase to 53; sanctioned strength is 85
ਹਾਲਾਂਕਿ ਹਾਈ ਕੋਰਟ ’ਚ ਹਾਲੇ ਵੀ 32 ਜੱਜਾਂ ਦੀਆਂ ਅਸਾਮੀਆਂ ਖ਼ਾਲੀ ਹਨ। ਹਾਈ ਕੋਰਟ ਵਿੱਚ ਜੱਜਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਦੀ ਗਿਣਤੀ 85 ਹੈ। ਇਸ ਸਾਲ ਤਿੰਨ ਜੱਜ ਸੇਵਾਮੁਕਤ ਹੋ ਰਹੇ ਹਨ।
ਜੱਜਾਂ ਦੀ ਨਿਯੁਕਤੀ ਲਈ ਲੰਬੀ ਤੇ ਗੁੰਝਲਦਾਰ ਪ੍ਰਕਿਰਿਆ ਹੁੰਦੀ ਹੈ, ਜਿਸ ਵਿੱਚ ਰਾਜ ਸਰਕਾਰਾਂ, ਰਾਜਪਾਲਾਂ, ਸੁਪਰੀਮ ਕੋਰਟ ਕੌਲਿਜ਼ੀਅਮ ਅਤੇ ਕੇਂਦਰੀ ਮੰਤਰਾਲੇ ਦੀ ਮਨਜ਼ੂਰੀ ਸ਼ਾਮਲ ਹਨ। ਇਸ ਸਾਰੀ ਪ੍ਰਕਿਰਿਆ ਨੂੰ ਪੂਰੀ ਕਰਨ ’ਚ ਲੱਗੇ ਸਮੇਂ ਕਾਰਨ ਖ਼ਾਲੀ ਅਸਾਮੀਆਂ ਭਰਨ ਵਿੱਚ ਦੇਰੀ ਹੋਈ ਹੈ।
ਹਰਮੀਤ ਸਿੰਘ ਗਰੇਵਾਲ ਅਤੇ ਦੀਪਿੰਦਰ ਸਿੰਘ ਨਲਵਾ ਨੂੰ ਅੱਜ ਵਧੀਕ ਜੱਜਾਂ ਵਜੋਂ ਸਹੁੰ ਚੁਕਾਈ ਗਈ।