ਮਨੀਪੁਰ ਵਿੱਚ ਸ਼ਾਂਤੀ ਪ੍ਰਕਿਰਿਆ ’ਚ ਤੇਜ਼ੀ ਆਉਣ ਦੀ ਪ੍ਰਾਰਥਨਾ ਕਰਦਾ ਹਾਂ: ਮੇਘਵਾਲ
05:54 AM Mar 24, 2025 IST
ਇੰਫਾਲ:
Advertisement
ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਕਿਹਾ ਕਿ ਉਹ ਨਸਲੀ ਹਿੰਸਾ ਪ੍ਰਭਾਵਿਤ ਮਨੀਪੁਰ ਵਿੱਚ ਜਾਰੀ ਸ਼ਾਂਤੀ ਪ੍ਰਕਿਰਿਆ ਵਿੱਚ ਤੇਜ਼ੀ ਆਉਣ ਦੀ ਪ੍ਰਾਰਥਨਾ ਕਰਦੇ ਹਨ। ਮੇਘਵਾਲ ਨੇ ਇੱਥੇ ਇੱਕ ਸਮਾਗਮ ਵਿੱਚ ਕਿਹਾ, ‘‘ਮੈਂ ਮਨੀਪੁਰ ਵਿੱਚ ਚੱਲ ਰਹੀ ਸ਼ਾਂਤੀ ਪ੍ਰਕਿਰਿਆ ਵਿੱਚ ਤੇਜ਼ੀ ਆਉਣ ਦੀ ਪ੍ਰਾਰਥਨਾ ਕਰਦਾ ਹਾਂ ਤਾਂ ਜੋ ਸੂਬਾ ਤਰੱਕੀ ਕਰ ਸਕੇ ਅਤੇ ਵਿਕਸਤ ਭਾਰਤ ਵਿੱਚ ਯੋਗਦਾਨ ਪਾ ਸਕੇ।’’ ਪ੍ਰੋਗਰਾਮ ਵਿੱਚ ਰਾਜਪਾਲ ਅਜੈ ਕੁਮਾਰ ਭੱਲਾ ਅਤੇ ਸੁਪਰੀਮ ਕੋਰਟ ਦੇ ਜੱਜ ਵੀ ਮੌਜੂਦ ਸਨ। -ਪੀਟੀਆਈ
Advertisement
Advertisement