ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਧਾਨ ਮੰਤਰੀ ਮੋਦੀ ਦਾ ਸ੍ਰੀਲੰਕਾ ਦੌਰਾ ਅਗਲੇ ਮਹੀਨੇ

05:10 PM Mar 15, 2025 IST
featuredImage featuredImage
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਨਵਸਾਰੀ ਵਿੱਚ 'ਲਖਪਤੀ ਦੀਦੀਆਂ' ਨਾਲ ਗੱਲਬਾਤ ਕਰਦੇ ਹੋਏ। (ਪੀਟੀਆਈ ਫੋਟੋ: @NarendraModi/YT ਰਾਹੀਂ)

ਕੋਲੰਬੋ, 15 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਸਾਲ ਸ੍ਰੀਲੰਕਾ ਦੇ ਰਾਸ਼ਟਰਪਤੀ ਅਨੂਰਾ ਕੁਮਾਰ ਦੀਸਾਨਾਇਕੇ ਦੇ ਦਿੱਲੀ ਦੌਰੇ ਦੌਰਾਨ ਹੋਏ ਸਮਝੌਤਿਆਂ ਨੂੰ ਅੰਤਿਮ ਰੂਪ ਦੇਣ ਲਈ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਸ੍ਰੀਲੰਕਾ ਦੀ ਯਾਤਰਾ ਕਰਨਗੇ। ਵਿਦੇਸ਼ ਮੰਤਰੀ ਵਿਜੀਤਾ ਹੇਰਾਥ ਨੇ ਇੱਥੇ ਸੰਸਦ ਵਿੱਚ ਬਜਟ ’ਤੇ ਚਰਚਾ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਇਹ ਬਿਆਨ ਦਿੱਤਾ।

Advertisement

ਹੇਰਾਥ ਨੇ ਕਿਹਾ, “ਅਸੀਂ ਆਪਣੇ ਗੁਆਂਢੀ ਦੇਸ਼ ਭਾਰਤ ਨਾਲ ਨੇੜਲੇ ਸਬੰਧ ਬਣਾ ਕੇ ਰੱਖੇ ਹੋਏ ਹਨ। ਸਾਡਾ ਪਹਿਲਾ ਕੂਟਨੀਤਕ ਦੌਰਾ ਭਾਰਤ ਦਾ ਸੀ, ਜਿੱਥੇ ਅਸੀਂ ਦੁਵੱਲੇ ਸਹਿਯੋਗ ’ਤੇ ਕਈ ਸਮਝੌਤੇ ਕੀਤੇ।’’ ਉਨ੍ਹਾਂ ਕਿਹਾ, ‘‘ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਰੈਲ ਦੇ ਸ਼ੁਰੂ ਵਿੱਚ ਇੱਥੇ ਆਉਣਗੇ।’’ ਹੇਰਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਦੌਰਾਨ ਸਾਮਪੁਰ ਸੂਰਜੀ ਊਰਜਾ ਪਾਵਰ ਸਟੇਸ਼ਨ ਦੇ ਉਦਘਾਟਨ ਤੋਂ ਇਲਾਵਾ ਕਈ ਨਵੇਂ ਸਮਝੌਤਾ ਪੱਤਰਾਂ ’ਤੇ ਦਸਤਖ਼ਤ ਕੀਤੇ ਜਾਣਗੇ।

ਸਰਕਾਰੀ ਮਾਲਕੀ ਵਾਲੀ ਬਿਜਲੀ ਕੰਪਨੀ ਸੀਲੋਨ ਬਿਜਲੀ ਬੋਰਡ ਅਤੇ ਭਾਰਤ ਦੀ ਐੱਨਟੀਪੀਸੀ ਨੇ 2023 ਵਿੱਚ ਪੂਰਬੀ ਤ੍ਰਿੰਕੋਮਾਲੀ ਜ਼ਿਲ੍ਹੇ ਦੇ ਸਾਮਪੁਰ ਸ਼ਹਿਰ ਵਿੱਚ 135 ਮੈਗਾਵਾਟ ਦਾ ਸੂਰਜੀ ਊਰਜਾ ਪਲਾਂਟ ਲਾਉਣ ’ਤੇ ਸਹਿਮਤੀ ਪ੍ਰਗਟ ਕੀਤੀ ਸੀ। ਹੇਰਾਥ ਨੇ ਕਿਹਾ, ‘‘ਅਸੀਂ ਆਪਣੀ ਵਿਦੇਸ਼ ਨੀਤੀ ਵਿੱਚ ਕਿਸੇ ਦਾ ਪੱਖ ਲਏ ਬਿਨਾਂ ਨਿਰਪੱਖ ਰਹਾਂਗੇ ਅਤੇ ਕੌਮੀ ਹਿੱਤ ਨੂੰ ਕਾਇਮ ਰੱਖਣ ਲਈ ਕੰਮ ਕਰਾਂਗੇ।’’ ਸਾਲ 2015 ਮਗਰੋਂ ਪ੍ਰਧਾਨ ਮੰਤਰੀ ਮੋਦੀ ਦਾ ਇਹ ਸ੍ਰੀਲੰਕਾ ਦਾ ਚੌਥਾ ਦੌਰਾ ਹੋਵੇਗਾ। -ਪੀਟੀਆਈ

Advertisement

Advertisement