ਨਸ਼ਾ ਤਸਕਰੀ ਮਾਮਲਾ: ਵਿਸ਼ੇਸ ਜਾਂਚ ਟੀਮ ਵੱਲੋਂ ਬਿਕਰਮ ਮਜੀਠੀਆ ਤੋਂ ਸੱਤ ਘੰਟੇ ਪੁੱਛਗਿੱਛ
02:31 PM Mar 17, 2025 IST
ਸਰਬਜੀਤ ਭੰਗੂ
ਪਟਿਆਲਾ, 17 ਮਾਰਚ
Punjab news ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਦਰਜ ਕੇਸ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਵੱਲੋਂ ਅੱਜ ਸਿੱਟ ਦੇ ਚੇਅਰਮੈਨ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਇੱਥੇ ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਲਗਾਤਾਰ ਸੱਤ ਘੰਟੇ ਪੁੱਛਗਿੱਛ ਕੀਤੀ ਗਈ। ਪੁੱਛਗਿਛ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਹੀ ਸੁਪਰੀਮ ਕੋਰਟ ਵਿੱਚ ਅਰਜ਼ੀ ਦਿੱਤੀ ਸੀ ਕਿ ਸਬੰਧਤ ਧਿਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਇਸ ਮਾਮਲੇ ਨੂੰ ਉਹ ਛੇਤੀ ਨਿਬੇੜਨ ਜਿਸ ਦੇ ਚੱਲਦਿਆਂ ਹੀ ਅਦਾਲਤ ਨੇ ਅੱਜ ਦਾ ਦਿਨ ਮੁਕੱਰਰ ਕੀਤਾ ਸੀ ਤੇ ਅਦਾਲਤ ਦੇ ਕਹਿਣ ’ਤੇ ਹੀ ਉਹ ਅੱਜ ਇਥੇ ਪੇਸ਼ ਹੋਏ ਹਨ।ਮਜੀਠੀਆ ਨੂੰ ਸਵਾਲ ਜਵਾਬ ਕਰਨ ਵਾਲੀ ਟੀਮ ਦੇ ਚੇਅਰਮੈਨ ਡੀਆਈਜੀ ਹਰਚਰਨ ਭੁੱਲਰ ਹਨ ਜਦੋਂਕਿ ਇਸ ਦੇ ਹੋਰਨਾਂ ਮੈਂਬਰਾਂ ਵਿਚ ਆਈਪੀਐਸ ਵਰੁਣ ਸ਼ਰਮਾ, ਐਸਪੀ ਡੀ ਜਗੇਸ਼ ਸ਼ਰਮਾ ਤੇ ਇੰਸਪੈਕਟਰ ਦਰਬਾਰਾ ਸਿੰਘ ਸ਼ਾਮਲ ਹਨ।
Advertisement
Advertisement