ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Himachal Budget 2025-26: ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ: ਸੀਐੱਮ ਸੁੱਖੂ

12:56 PM Mar 17, 2025 IST

ਗਿਆਨ ਥਾਕੁਰ/ਐਚ.ਪੀ.ਆਰ., ਸ਼ਿਮਲਾ, 17 ਮਾਰਚ

Advertisement

Himachal Budget 2025-26: ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ 2025-26 ਲਈ ਬਜਟ ਪੇਸ਼ ਕਰਨਾ ਸ਼ੁਰੂ ਕੀਤਾ ਹੈ। ਇਸ ਦੌਰਾਨ ਉਨ੍ਹਾਂ ਬਜਟ ਦੀ ਸ਼ੁਰੂਆਤ ਇਕ ਸ਼ੇਅਰ ਪੜ੍ਹ ਕੇ ਕੀਤੀ। ਸ੍ਰੀ ਸੁੱਖੂ ਨੇ ਆਪਣੇ ਕਾਰਜਕਾਲ ਤੀਜਾ ਬਜਟ ਪੇਸ਼ ਕਰਦਿਆਂ ਕਿਹਾ ਕਿ ਇਹ ਬਜਟ ਹਿਮਾਚਲ ਦੇ ਹਰ ਵਰਗ ਦੇ ਵਿਕਾਸ ਦਾ ਬਜਟ ਹੋਵੇਗਾ।

ਮੁੱਖ ਮੰਤਰੀ ਸੁੱਖੂ ਨੇ ਹਿਮਾਚਲ ਦੀ ਆਰਥਿਕ ਸਥਿਤੀ ਦੇ ਨਾਲ ਨਾਲ ਰੋਜ਼ਗਾਰ ਤੇ ਚਿੰਤਾ ਜਤਾਈ ਹੈ। ਉਨ੍ਹਾਂ ਬੀਤੇ ਵਰ੍ਹੇ ਨੂੰ ਸੂਬੇ ਦੀ ਆਰਥਿਕਤਾ ਲਈ ਚੁਣੌਤੀਪੂਰਨ ਦੱਸਿਆ ਅਤੇ ਕਿਹਾ ਕਿ ਇਸ ਚੁਣੌਤੀ ਨੂੰ ਪਾਰ ਕਰਦੇ ਹੋਏ ਸਰਕਾਰ ਵਿਕਾਸ ਲਈ ਵਚਨਬੱਧ ਰਹੀ। ਮੁੱਖ ਮੰਤਰੀ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਆਬਕਾਰੀ ਨੀਤੀ ਵਿੱਚ ਬਦਲਾਅ ਕਾਰਨ ਸਟੇਟ ਐਕਸਾਈਜ਼ ਡਿਊਟੀ ਅਤੇ ਵੈਟ ਵਿੱਚ 867 ਕਰੋੜ ਦਾ ਵਾਧਾ ਹੋਇਆ ਅਤੇ ਅਗਲੇ ਵਿੱਤੀ ਵਰ੍ਹੇ ਵਿੱਚ 300 ਕਰੋੜ ਦੇ ਵਾਧੇ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ 14ਵੇਂ ਵਿੱਤੀ ਵਰ੍ਹੇ ਦੀ ਸਿਫਾਰਸ਼ੀ ਤੇ 2015 ਤੋਂ 2019 ਤੱਕ 40,624 ਕਰੋੜ ਰੇਵਨਿਊ ਡੈਫਿਸਿਟ ਗ੍ਰਾਂਟ (RDG) ਵਿੱਚ ਮਿਲੇ ਸਨ। ਸਾਲ 2020 ਤੋਂ 2025 ਤੱਕ RDG 40,624 ਕਰੋੜ ਤੋਂ ਘਟ ਕੇ ₹37,199 ਕਰੋੜ ਰਹੀ ਹੈ।

Advertisement

ਸ੍ਰੀ ਸੁੱਖੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਪਿਛਲੀ ਸਰਕਾਰ ਤੋਂ ₹76,185 ਕਰੋੜ ਦਾ ਕਰਜ਼ਾ ਵਿਰਾਸਤ ਵਿੱਚ ਮਿਲਿਆ। ਇਸ ਸਬੰਧ ਵਿਚ 12,266 ਕਰੋੜ ਵਿਆਜ ਭੁਗਤਾਨ ਵਿੱਚ ਅਤੇ 8,087 ਕਰੋੜ ਕਰਜ਼ਾ ਵਾਪਸੀ ’ਤੇ ਖਰਚ ਕੀਤੇ ਗਏ। ਇਸ ਵਰ੍ਹੇ ਉਨ੍ਹਾ ਦੀ ਸਰਕਾਰ ਨੇ 29,046 ਕਰੋੜ ਦਾ ਕਰਜ਼ਾ ਲਿਆ। ਜਿਸ ਵਿੱਚੋਂ 8,000 ਕਰੋੜ ਵਿਕਾਸ ਕਾਰਜਾਂ ਲਈ ਬਚੇ ਜਦਕਿ 70 ਫੀਸਦੀ ਲੋਨ ਦੀ ਰਕਮ ਪੁਰਾਣੇ ਕਰਜ਼ੇ ਦੇ ਮੂਲਧਨ ਅਤੇ ਵਿਆਜ ਦੀ ਭੁਗਤਾਨ ’ਤੇ ਖਰਚ ਕੀਤੀ ਗਈ।

ਬਜਟ ਦੇ ਮੁੱਖ ਬਿੰਦੂ:

➤ਮੈਸ ਅਤੇ ਗਾਂ ਦੇ ਦੁੱਧ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ 6-6 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੌਰਨਾ ਗਾਂ ਦੇ ਦੁੱਧ ਦਾ ਮੁੱਲ ਸਰਕਾਰ ਨੇ 45 ਰੁਪਏ ਤੋਂ ਵਧਾ ਕੇ 51 ਰੁਪਏ। ਮੈਸ ਦੇ ਦੁੱਧ ਦਾ ਮੁੱਲ 55 ਰੁਪਏ ਤੋਂ ਵਧਾ ਕੇ 61 ਰੁਪਏ ਕੀਤਾ ਹੈ।
➤ਰਸਾਇਣ ਮੂਕਤ ਮੱਕੀ ਦਾ ਘੱਟੋ ਘੱਟ ਸਮਰਥਨ ਮੁੱਲ 30 ਰੁਪਏ ਤੋਂ ਵਧਾ ਕੇ 40 ਰੁਪਏ ਕੀਤਾ।
➤ਰਸਾਇਣ ਮੁਕਤ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 40 ਰੁਪਏ ਤੋਂ ਵਧਾ ਕੇ 60 ਰੁਪਏ ਕੀਤਾ।

ਉਨ੍ਹਾਂ ਬਜਟ ਦੌਰਾਨ ਕਿਹਾ ਕਿ ਜ਼ਿਲ੍ਹਾ ਹਮੀਰਪੁਰ ਵਿੱਚ ਸਪਾਈਸ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ। ਪਹਿਲਾਂ ਯੂਪੀਏ ਸਰਕਾਰ ਸਮੇਂ ਨਾਦੌਨ ਦੀ ਬੜੀ ਪੰਚਾਇਤ ਵਿੱਚ ਸਪਾਈਸ ਪਾਰਕ ਦਾ ਸ਼ਿਲਾਨਿਆਸ ਕੀਤਾ ਗਿਆ ਸੀ। ਭਾਰਤੀ ਜਨਤਾ ਪਾਰਟੀ ਸਰਕਾਰ ਨੇ ਕੇਂਦਰ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਇਸ ਸਪਾਈਸ ਪਾਰਕ ਨੂੰ ਰੱਦ ਕਰ ਦਿੱਤਾ ਸੀ। ਹੁਣ ਰਾਜ ਸਰਕਾਰ ਖੁਦ ਇਸ ਸਪਾਈਸ ਪਾਰਕ ਨੂੰ ਬਣਾਏਗੀ।

Advertisement
Tags :
CM Sukhwinder Singh SukhuHimachal BudgetHimachal Budget 2025-26Himachal CMhimachal news