ਪਾਕਿਸਤਾਨ ਵੱਲੋਂ ਮੋਦੀ ਦੀ ਕਸ਼ਮੀਰ ਬਾਰੇ ਕੀਤੀ ਟਿੱਪਣੀ ਖਾਰਜ
08:13 PM Mar 17, 2025 IST
ਇਸਲਾਮਾਬਾਦ, 17 ਮਾਰਚ
Advertisement
ਪਾਕਿਸਤਾਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਪੌਡਕਾਸਟ ਦੌਰਾਨ ਜੰਮੂ ਕਸ਼ਮੀਰ ਬਾਰੇ ਕੀਤੀ ਗਈ ਟਿੱਪਣੀ ਨੂੰ ‘ਗੁੰਮਰਾਹਕੁਨ ਤੇ ਇੱਕਪਾਸੜ’ ਦਸਦਿਆਂ ਖਾਰਜ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਤਰਫੋਂ ਸ਼ਾਂਤੀ ਦੇ ਹਰ ਨੇਕ ਯਤਨ ਦਾ ਜਵਾਬ ਪਾਕਿਸਤਾਨ ਵੱਲੋਂ ਦੁਸ਼ਮਣੀ ਅਤੇ ਵਿਸ਼ਵਾਸਘਾਤ ਨਾਲ ਦਿੱਤਾ ਗਿਆ। ਉਨ੍ਹਾਂ ਉਮੀਦ ਪ੍ਰਗਟਾਈ ਸੀ ਕਿ ਪਾਕਿਸਤਾਨ ਦੇ ਆਗੂ ਸਿਆਣਪ ਨਾਲ ਕੰਮ ਲੈ ਕੇ ਸ਼ਾਂਤੀ ਦਾ ਰਾਹ ਅਪਣਾਉਣਗੇ। ਇਨ੍ਹਾਂ ਟਿੱਪਣੀਆਂ ਸਬੰਧੀ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ, ‘ਇਹ ਟਿੱਪਣੀਆਂ ਗੁੰਮਰਾਹਕੁਨ ਤੇ ਇੱਕਪਾਸੜ ਹਨ।’
Advertisement
Advertisement