ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਭਲ ’ਚ ਢਾਹੀ ਜਾ ਸਕਦੀ ਹੈ ਨਿਗਮ ਦੀ ਜ਼ਮੀਨ ’ਤੇ ਬਣੀ ਮਸਜਿਦ

05:11 AM Mar 18, 2025 IST
ਸੰਭਲ, 17 ਮਾਰਚ
Advertisement

ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਚੰਦੌਸੀ ਸ਼ਹਿਰ ਵਿੱਚ ਨਗਰ ਨਿਗਮ ਦੀ ਜ਼ਮੀਨ ’ਤੇ ਗੈਰ-ਕਾਨੂੰਨੀ ਤੌਰ ’ਤੇ ਬਣੀ ਮਸਜਿਦ ਅਤੇ 33 ਘਰਾਂ ਨੂੰ ਕਾਨੂੰਨੀ ਪ੍ਰਕਿਰਿਆਵਾਂ ਅਨੁਸਾਰ ਢਾਹਿਆ ਜਾ ਸਕਦਾ ਹੈ। ਸੀਨੀਅਰ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਨਿਰੀਖਣ ਦੌਰਾਨ ਸੰਭਲ ਜ਼ਿਲ੍ਹਾ ਮੈਜਿਸਟਰੇਟ (ਡੀਐੱਮ) ਰਾਜੇਂਦਰ ਪੇਂਸੀਆ ਨੇ ਚੰਦੌਸੀ ਮਿਉਂਸਿਪਲ ਕੌਂਸਲ ਅਧੀਨ ਆਉਂਦੇ ਵਾਰਿਸ ਨਗਰ ਵਿੱਚ ਨਿਗਮ ਦੀ ਜ਼ਮੀਨ ਦਾ ਜਾਇਜ਼ਾ ਲਿਆ ਅਤੇ ਦੇਖਿਆ ਕਿ ਜ਼ਮੀਨ ’ਤੇ ਗੈਰ-ਕਾਨੂੰਨੀ ਉਸਾਰੀ ਚੱਲ ਰਹੀ ਹੈ। ਡੀਐੱਮ ਨੇ ਕਿਹਾ, ‘ਇਹ ਜ਼ਮੀਨ ਮਿਉਂਸਿਪਲ ਕੌਂਸਲ ਦੀ ਹੈ ਅਤੇ ਬਿਨਾਂ ਕਿਸੇ ਮਾਲਕੀ ਦੇ ਗੈਰ-ਕਾਨੂੰਨੀ ਤੌਰ ’ਤੇ ਰਜਿਸਟਰ ਕੀਤੀ ਗਈ ਹੈ। ਇੱਕ ਮਸਜਿਦ ਤੇ 33 ਘਰਾਂ ਸਮੇਤ ਕੁੱਲ 34 ਢਾਂਚੇ ਗੈਰ-ਕਾਨੂੰਨੀ ਤੌਰ ’ਤੇ ਬਣਾਏ ਗਏ ਹਨ।’ ਉਨ੍ਹਾਂ ਕਿਹਾ ਕਿ ਤਹਿਸੀਲਦਾਰ ਵੱਲੋਂ ਕੁਝ ਸਮੇਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਇਸ ਸਬੰਧੀ ਰਿਪੋਰਟ ਪਹਿਲਾਂ ਹੀ ਐੱਸਡੀਐੱਮ ਨੂੰ ਸੌਂਪ ਦਿੱਤੀ ਗਈ ਹੈ। -ਪੀਟੀਆਈ

 

Advertisement

 

Advertisement