ਹਾਈ ਕੋਰਟ ਵੱਲੋਂ ਮਹਾਂਕੁੰਭ ਦੌਰਾਨ ਬੇਨੇਮੀਆਂ ਦੀ ਸੀਬੀਆਈ ਜਾਂਚ ਦੀ ਮੰਗ ਕਰਨ ਵਾਲੀ ਜਨਹਿੱਤ ਪਟੀਸ਼ਨ ਖਾਰਜ
10:04 PM Mar 17, 2025 IST
ਪ੍ਰਯਾਗਰਾਜ, 17 ਮਾਰਚ
Allahabad HC quashes PIL seeking CBI probe into alleged irregularities during Maha Kumbh: ਅਲਾਹਾਬਾਦ ਹਾਈ ਕੋਰਟ ਨੇ ਪ੍ਰਯਾਗਰਾਜ ਵਿੱਚ ਹਾਲ ਹੀ ਵਿੱਚ ਸਮਾਪਤ ਹੋਏ ਮਹਾਂਕੁੰਭ ਦੌਰਾਨ ਕਥਿਤ ਬੇਨੇਮੀਆਂ ਦੀ ਸੀਬੀਆਈ ਜਾਂਚ ਦੀ ਮੰਗ ਕਰਨ ਵਾਲੀ ਜਨਹਿੱਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਚੀਫ ਜਸਟਿਸ ਅਰੁਣ ਭੰਸਾਲੀ ਅਤੇ ਜਸਟਿਸ ਸ਼ਿਤਿਜ ਸ਼ੈਲੇਂਦਰ ਦੇ ਬੈਂਚ ਨੇ ਕੇਸਰ ਸਿੰਘ ਅਤੇ ਦੋ ਹੋਰਾਂ ਵਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਜਦੋਂ ਸਮਾਗਮ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਤਾਂ ਜਾਂਚ ਦੀ ਮੰਗ ਕਰਨਾ ਬੇਤੁਕਾ ਜਾਪਦਾ ਹੈ। ਪਟੀਸ਼ਨਰ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਮਹਾਂਕੁੰਭ ਦੌਰਾਨ ਆਪਣੇ ਫਰਜ਼ ਨਿਭਾਉਣ ਵਿੱਚ ਅਸਫਲ ਰਿਹਾ ਅਤੇ ਕੁੰਭ ਖੇਤਰ ਵਿੱਚ ਆਏ ਸ਼ਰਧਾਲੂਆਂ ਨੂੰ ਮਾੜੀ ਗੁਣਵੱਤਾ ਵਾਲਾ ਪਾਣੀ ਮਿਲਿਆ। ਪਟੀਸ਼ਨਰਾਂ ਨੇ ਮਹਾਂਕੁੰਭ ’ਤੇ ਖਰਚ ਕੀਤੀ ਗਈ ਰਕਮ ਅਤੇ ਆਮਦਨ ਦੇ ਵੇਰਵੇ ਵੀ ਮੰਗੇ। ਪੀਟੀਆਈ
Advertisement
Advertisement