PCB suspends domestic tournaments: ਪੀਸੀਬੀ ਨੇ ਸੁਰੱਖਿਆ ਕਾਰਨਾਂ ਕਰਕੇ ਘਰੇਲੂ ਟੂਰਨਾਮੈਂਟ ਮੁਲਤਵੀ ਕੀਤੇ
ਇਸਲਾਮਾਬਾਦ, 11 ਮਈ
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਮੌਜੂਦਾ ਸੁਰੱਖਿਆ ਸਥਿਤੀਆਂ ਦੇ ਮੱਦੇਨਜ਼ਰ ਮੌਜੂਦਾ ਪ੍ਰੈਜ਼ੀਡੈਂਟਸ ਟਰਾਫੀ ਗਰੇਡ II, ਖੇਤਰੀ ਅੰਤਰ-ਜ਼ਿਲ੍ਹਾ ਚੈਲੇਂਜ ਕੱਪ, ਅਤੇ ਅੰਤਰ-ਜ਼ਿਲ੍ਹਾ ਅੰਡਰ 19 ਇੱਕ ਰੋਜ਼ਾ ਟੂਰਨਾਮੈਂਟ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਪੀਸੀਬੀ ਨੇ ਪੁਸ਼ਟੀ ਕੀਤੀ ਕਿ ਸਾਰੇ ਤਿੰਨ ਟੂਰਨਾਮੈਂਟ ਉਸੇ ਥਾਂ ਤੋਂ ਮੁੜ ਸ਼ੁਰੂ ਹੋਣਗੇ ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇ ਸ਼ਡਿਊਲ ਦਾ ਐਲਾਨ ਈਐਸਪੀਐਨਕ੍ਰਿਕ ਇੰਫੋ ਅਨੁਸਾਰ ਕੀਤਾ ਜਾਵੇਗਾ। ਇਹ ਫੈਸਲਾ ਪਾਕਿਸਤਾਨ ਸੁਪਰ ਲੀਗ (ਪੀਐਸਐਲ) 2025 ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰਨ ਤੋਂ ਇੱਕ ਦਿਨ ਬਾਅਦ ਕੀਤਾ ਗਿਆ ਹੈ।
ਦਿਲਚਸਪ ਗੱਲ ਇਹ ਹੈ ਕਿ ਇਹ ਫੈਸਲਾ ਪੀਸੀਬੀ ਵਲੋਂ ਬਾਕੀ ਬਚੇ ਪੀਐਸਐਲ ਮੈਚਾਂ ਨੂੰ ਯੂਏਈ ਵਿੱਚ ਤਬਦੀਲ ਕਰਨ ਦੀ ਯੋਜਨਾ ਦਾ ਐਲਾਨ ਕਰਨ ਦੇ ਕੁਝ ਹੀ ਸਮੇਂ ਬਾਅਦ ਕੀਤਾ ਗਿਆ ਹੈ।
ਇਸ ਦੌਰਾਨ ਪਾਕਿਸਤਾਨ ਵਿੱਚ ਬੰਗਲਾਦੇਸ਼ ਦੀ ਨਿਰਧਾਰਤ ਟੀ-20 ਸੀਰੀਜ਼ ਨੂੰ ਲੈ ਕੇ ਵੀ ਅਨਿਸ਼ਚਿਤਤਾ ਵਧ ਗਈ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਨੇ ਕਿਹਾ ਕਿ ਉਹ 21 ਮਈ ਨੂੰ ਲਾਹੌਰ ਅਤੇ ਫੈਸਲਾਬਾਦ ਵਿੱਚ ਹੋਣ ਵਾਲੇ ਮੈਚਾਂ ਬਾਰੇ ਮੀਟਿੰਗਾਂ ਕਰ ਰਿਹਾ ਹੈ।